ਸਿੰਗਾਪੁਰ- ਭਾਰਤੀ ਨੌਜਵਾਨ (27) ਨੂੰ ਵੀਰਵਾਰ ਨੂੰ ਤਿੰਨ ਸਾਲ ਦੀ ਜੇਲ ਦੀ ਸਜ਼ਾ ਅਤੇ 12 ਬੇਂਤ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਸਿੰਗਾਪੁਰ 'ਚ ਦੋ ਵੱਖ-ਵੱਖ ਘਟਨਾਵਾਂ 'ਚ ਦੋ ਔਰਤਾਂ ਨਾਲ ਛੇੜਖਾਨੀ ਦੇ ਦੋਸ਼ 'ਚ ਇਹ ਸਜ਼ਾ ਸੁਣਾਈ ਗਈ ਹੈ। ਸੂਤਰਾਂ ਮੁਤਾਬਕ ਇਥੇ ਉਸਾਰੀ ਅਧੀਨ ਖੇਤਰ 'ਚ ਕੰਮ ਕਰਨ ਵਾਲੇ ਬੋਸ ਦੁਰਈ ਰਾਜ ਨੂੰ ਲੜਕੀ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ। ਰਿਪੋਰਟ ਅਨੁਸਾਰ ਘਟਨਾ ਚਾਰ ਅਕਤੂਬਰ ਨੂੰ ਬੇਦੋਕ ਰੇਜਵਾਇਰ ਰੋਡ 'ਤੇ ਸਥਿਤ ਅਪਾਰਟਮੈਂਟ ਬਲਾਕ 'ਚ ਹੋਈ ਸੀ।
ਖਬਰ ਮੁਤਾਬਕ ਜ਼ਿਲਾ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਪੀੜਤਾ ਅਤੇ ਉਸ ਦੀ ਦੋਸਤ ਪੌੜੀਆਂ 'ਤੇ ਬੈਠੀ ਸੀ, ਜਦੋਂ ਦੁਰਈ ਰਾਜ ਉਨ੍ਹਾਂ ਕੋਲ ਆਇਆ। ਦੋਹਾਂ ਨੇ ਇਕ ਪਾਸੇ ਹੋ ਕੇ ਉਸ ਨੂੰ ਜਾਣ ਲਈ ਜਗ੍ਹਾ ਦਿੱਤੀ ਪਰ ਉਸ ਨੇ ਪੀੜਤਾ ਨੂੰ ਪਿੱਛੋਂ ਫੜ ਲਿਆ ਅਤੇ ਉਸ ਨਾਲ ਗਲਤ ਹਰਕਤ ਕੀਤੀ। ਲੜਕੀ ਨੇ ਖੁਦ ਨੂੰ ਦੋਸ਼ੀ ਦੀ ਚੁੰਗਲ 'ਚੋਂ ਛੁਡਾਇਆ ਅਤੇ ਉਸ ਨੂੰ ਘਸੁੰਨ ਮਾਰਿਆ ਜਿਸ ਤੋਂ ਬਾਅਦ ਉਹ ਭੱਜ ਗਿਆ। ਇਸ ਤੋਂ ਪਹਿਲਾਂ ਦੁਰਈ ਰਾਜ ਨੇ ਇਸੇ ਇਲਾਕੇ 'ਚ 18 ਅਗਸਤ ਨੂੰ 24 ਸਾਲ ਦੀ ਔਰਤ ਨਾਲ ਵੀ ਛੇੜਖਾਨੀ ਕੀਤੀ ਸੀ।
ਵਧੇਰੇ ਲੋਕਾਂ ਸਿਰ ਚੜ੍ਹਿਆ ਜੇਹਾਦ ਦਾ ਭੂਤ!
NEXT STORY