ਸਾਨੂੰ ਆਪਣੇ ਵਾਲਾਂ ਨੂੰ ਲੈ ਕੇ ਕੋਈ ਨਾ ਕੋਈ ਪ੍ਰੇਸ਼ਾਨੀ ਹਮੇਸ਼ਾ ਲਗੀ ਰਹਿੰਦੀ ਹੈ। ਹਮੇਸ਼ਾਂ ਇਹ ਪ੍ਰੇਸ਼ਾਨੀ ਅਜਿਹੀ ਹੁੰਦੀ ਹੈ ਜੋ ਸਾਡੀ ਖੁਦ ਦੀ ਲਾਪਰਵਾਹੀ ਦੇ ਕਾਰਨ ਹੀ ਹੁੰਦੀ ਹੈ। ਛੋਟੀਆਂ-ਛੋਟੀਆਂ ਕੁਝ ਗੱਲਾਂ ਦਾ ਖਿਆਲ ਰੱਖ ਕੇ ਹੀ ਵਾਲਾਂ ਦੀ ਪ੍ਰੇਸ਼ਾਨੀ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਇਹ ਹਨ ਉਹ ਪੰਜ ਗਲਤੀਆਂ ਜੋ ਵਾਲਾਂ ਨੂੰ ਖਰਾਬ ਕਰਦੀਆਂ ਹਨ।
1. ਹਰ ਦਿਨ ਸ਼ੈਂਪੂ ਕਰਨਾ:- ਹਰ ਦਿਨ ਵਾਲਾਂ 'ਚ ਸ਼ੈਂਪੂ ਨਾ ਕਰੋਂ, ਇਸ ਨਾਲ ਵਾਲ ਕਮਜ਼ੋਰ ਹੁੰਦੇ ਹਨ ਅਤੇ ਟੁੱਟਣ ਲੱਗਦੇ ਹਨ। ਚੰਗੇ ਤੋਂ ਚੰਗੇ ਪ੍ਰਾਡੈਕਟ 'ਚ ਵੀ ਕੈਮੀਕਲ ਹੁੰਦਾ ਹੈ, ਜਿਸ ਕਾਰਨ ਵਾਲ ਡਰਾਈ ਹੋਣ ਲੱਗਦੇ ਹਨ।
2. ਤੌਲੀਏ ਨਾਲ ਵਾਲਾਂ ਨੂੰ ਜ਼ਿਆਦਾ ਨਾ ਰਗੜੋ:-ਗੀਲੇ ਵਾਲਾਂ ਨੂੰ ਤੌਲੀਏ ਨਾਲ ਬਹੁਤ ਜ਼ਿਆਦਾ ਨਾ ਰਗੜੋ। ਗੀਲੇ ਵਾਲਾਂ ਨੂੰ ਸੁੱਕੇ ਤੌਲੀਏ ਨਾਲ ਇਕ ਵਾਰ ਸਾਫ ਕਰਨਾ ਚਾਹੀਦੇ ਅਤੇ ਹਵਾ ਨਾਲ ਸੁੱਕਣ ਦੇਣ ਤੋਂ ਬਾਅਦ ਹੀ ਉਸ 'ਚ ਕੁਝ ਲਗਾਉਣਾ ਚਾਹੀਦਾ ਹੈ।
3. ਬਹੁਤ ਜ਼ਿਆਦਾ ਕੰਘੀ ਨਾ ਕਰੋਂ:-ਵਾਲਾਂ 'ਚ ਜ਼ਿਆਦਾ ਕੰਘੀ ਕਰਨ ਨਾਲ ਵਾਲ ਟੁੱਟਦੇ ਹਨ।
4. ਵਾਲਾਂ 'ਚ ਬਹੁਤ ਹੀਟ ਨਾਲ ਲਗਾਓ:- ਵਾਲਾਂ 'ਚ ਬਹੁਤ ਹੀਟ ਦੀ ਵਰਤੋਂ ਨਾਲ ਵੀ ਵਾਲ ਟੁੱਟਦੇ ਅਤੇ ਝੜਦੇ ਹਨ। ਵਾਲਾਂ 'ਚ ਰੋਜ਼ਾਨਾ ਆਇਰਨ ਰੋਡ, ਹੇਅਰ ਪ੍ਰੇਸਿੰਗ ਮਸ਼ੀਨ ਦੀ ਵਰਤੋਂ ਤੋਂ ਬਚਾਉਣਾ ਚਾਹੀਦਾ ਹੈ। ਜੇਕਰ ਤੁਹਾਨੂੰ ਹੇਅਰ ਸਟਾਈਲਿੰਗ ਕਰਨਾ ਬਹੁਤ ਪਸੰਦ ਹੈ ਤਾਂ ਨਿਯਮਿਤ ਰੂਪ ਨਾਲ ਵਾਲਾਂ ਦੀ ਚੰਗੀ ਕੰਡੀਸ਼ਨਿੰਗ ਕਰੋਂ।
5. ਨਿਯਮਿਤ ਹੇਅਰ ਟ੍ਰੀਮਿੰਗ ਕਰਵਾਓ:- ਟ੍ਰੀਮਿੰਗ ਕਰਵਾਉਣ 'ਚ ਅਸੀਂ ਕਈ ਵਾਰ ਲਾਪਰਵਾਹੀ ਵਰਤਦੇ ਹਾਂ ਪਰ ਬਹੁਤ ਜ਼ਰੂਰੀ ਹੈ ਕਿ ਵਾਲ ਖਰਾਬ ਹੋਣ ਤੋਂ ਪਹਿਲਾਂ ਨਿਯਮਿਤ ਰੂਪ ਨਾਲ ਟ੍ਰੀਮਿੰਗ ਕਰਵਾਉਂਦੇ ਰਹੋ।
ਕੱਚੇ ਪਪੀਤੇ ਨਾਲ ਪਾਓ ਅਣਚਾਹੇ ਵਾਲਾਂ ਤੋਂ ਮੁਕਤੀ
NEXT STORY