ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਇਕ ਚੰਗੇ ਖਾਣੇ ਦੇ ਨਾਲ ਕਰਨੀ ਚਾਹੀਦੀ ਹੈ। ਸਵੇਰ ਦਾ ਨਾਸ਼ਤਾ ਜੇਕਰ ਪੌਸ਼ਟਿਕ ਅਤੇ ਊਰਜਾਵਾਨ ਹੈ ਤਾਂ ਉਹ ਤੁਹਾਨੂੰ ਦਿਨ ਭਰ ਕੰਮ ਕਰਨ ਦੀ ਐਨਰਜ਼ੀ ਦਿੰਦਾ ਰਹੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਕ੍ਰਿਸਪੀ ਪੋਹਾ ਕਟਲੇਟ ਬਣਾਉਣੇ ਸਿਖਾ ਰਹੇ ਹਾਂ। ਪੋਹਾ ਇਕ ਅਜਿਹੀ ਸਮੱਗਰੀ ਹੈ ਜਿਸ ਨੂੰ ਖਾ ਕੇ ਤੁਸੀਂ ਆਪਣੇ ਦਿਨ ਦੀ ਚੰਗੀ ਸ਼ੁਰੂਆਤ ਕਰ ਸਕਦੇ ਹੋ।
ਬਣਾਉਣ ਲਈ ਸਮੱਗਰੀ:-
ਪੋਹਾ- 500 ਗ੍ਰਾਮ
ਦਹੀ- 200 ਗ੍ਰਾਮ
ਰਾਈ- 1 ਚਮਚ
ਹੀਂਗ- ਚੁਟਕੀਭਰ
ਤੇਲ
ਨਾਰੀਅਲ- 1/2 ਕੱਪ
ਹਰੀ ਮਿਰਚ-2
ਧਨੀਆ-1/2
ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਪੋਹੇ ਨੂੰ ਧੋ ਲਓ ਫਿਰ ਉਸ ਨੂੰ ਦਹੀ 'ਚ ਅੱਧੇ ਘੰਟੇ ਲਈ ਭਿਓ ਕੇ ਰੱਖ ਦਿਓ। ਇਸ ਮਿਸ਼ਰਨ ਨੂੰ ਆਪਣੇ ਹੱਥਾਂ ਨਾਲ ਮਿਕਸ ਕਰੋਂ ਅਤੇ ਕਟਲੇਟ ਦਾ ਰੂਪ ਦਿਓ। ਜਦੋਂ ਇਹ ਸਾਰੇ ਬਣ ਕੇ ਤਿਆਰ ਹੋ ਜਾਵੇ ਤਾਂ ਇਨ੍ਹਾਂ ਨੂੰ 15 ਮਿੰਟ ਲਈ ਪਾਣੀ ਦੀ ਭਾਫ 'ਚ ਰੱਖੋਂ। ਫਰਾਈ ਪੈਨ 'ਚ ਤੇਲ ਗਰਮ ਕਰੋਂ, ਫਿਰ ਉਸ 'ਚ ਰਾਈ ਅਤੇ ਜੀਰਾ ਪਾਓ। ਕੁਝ ਸੈਕਿੰਡ ਹਿਲਾਓ ਅਤੇ ਉਸ 'ਚ ਤਿਆਰ ਪੋਹੇ ਦੇ ਪੀਸ ਪਾਓ। ਇਸ ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰੋਂ ਅਤੇ ਅੱਗ ਬੰਦ ਕਰ ਦਿਓ। ਇਸ ਨੂੰ ਪਿੱਸੇ ਹੋਏ ਨਾਰੀਅਲ ਅਤੇ ਧਨੀਆ ਨਾਲ ਗਾਰਨਿਸ਼ ਕਰੋਂ।
ਔਰਤ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ ਤਾਂ ਅਜ਼ਮਾਓ ਇਹ ਉਪਾਅ
NEXT STORY