ਦੁਬਈ¸ ਦੇਸ਼ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਆਈ. ਸੀ. ਸੀ. ਦੀ ਤਾਜ਼ਾ ਜਾਰੀ ਵਨ ਡੇ ਰੈਂਕਿੰਗ ਵਿਚ ਚੋਟੀ ਭਾਰਤੀ ਬੱਲੇਬਾਜ਼ ਦੇ ਰੂਪ ਵਿਚ ਦੂਜੇ ਨੰਬਰ 'ਤੇ ਹੈ ਤੇ ਉਸ ਕੋਲ ਇਸ ਮਹੀਨੇ ਆਸਟ੍ਰੇਲੀਆ ਤੇ ਇੰਗਲੈਂਡ ਦੇ ਨਾਲ ਹੋਣ ਵਾਲੀ ਤਿਕੋਣੀ ਲੜੀ ਵਿਚ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣਨ ਦਾ ਮੌਕਾ ਹੋਵੇਗਾ।
ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰ ਰਿਹਾ ਵਿਰਾਟ ਇਸ ਸਮੇਂ ਜ਼ਬਰਦਸਤ ਫਾਰਮ ਵਿਚ ਹੈ ਤੇ ਵਨ ਡੇ ਬੱਲੇਬਾਜ਼ੀ ਰੈਂਕਿੰਗ ਵਿਚ ਉਹ 862 ਰੇਟਿੰਗ ਅੰਕਾਂ ਨਾਲ ਦੂਜੇ ਨੰਬਰ 'ਤੇ ਹੈ। ਉਹ ਰੈਂਕਿੰਗ ਵਿਚ ਚੋਟੀ ਦਾ ਭਾਰਤੀ ਬੱਲੇਬਾਜ਼ ਹੈ, ਜਦਕਿ ਸ਼ਿਖਰ ਧਵਨ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਟਾਪ-10 ਖਿਡਾਰੀਆਂ ਵਿਚ ਸ਼ਾਮਲ ਹਨ।
ਰੈਂਕਿੰਗ ਵਿਚ ਖਰਾਬ ਫਾਰਮ ਵਿਚ ਚੱਲ ਰਿਹਾ ਸ਼ਿਖਰ 777 ਅੰਕਾਂ ਨਾਲ ਪੰਜਵੇਂ ਤੇ ਧੋਨੀ 738 ਅੰਕਾਂ ਨਾਲ 10ਵੇਂ ਨੰਬਰ 'ਤੇ ਹੈ। ਆਈ. ਸੀ. ਸੀ. ਵਿਸ਼ਵ ਰੈਂਕਿੰਗ ਵਿਚ ਵਿਸ਼ਵ ਦੇ ਚੋਟੀ ਬੱਲੇਬਾਜ਼ਾਂ ਵਿਚ ਦੱਖਣੀ ਅਫਰੀਕਾ ਦਾ ਏ. ਬੀ. ਡਿਵਿਲੀਅਰਸ 887 ਅੰਕਾਂ ਨਾਲ ਨੰਬਰ ਵਨ ਬੱਲੇਬਾਜ਼ ਹੈ ਤੇ ਉਸਦੇ ਤੇ ਵਿਰਾਟ ਵਿਚਾਲੇ ਸਿਰਫ 25 ਰੇਟਿੰਗ ਅੰਕਾਂ ਦਾ ਫਰਕ ਹੈ।
ਗੇਂਦਬਾਜ਼ੀ ਰੈਂਕਿੰਗ ਵਿਚ ਟੀਮ ਇੰਡੀਆ ਦੇ ਦੋ ਖਿਡਾਰੀ ਹੀ ਟਾਪ-10 ਵਿਚ ਸ਼ਾਮਲ ਹਨ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 641 ਅੰਕਾਂ ਨਾਲ ਅੱਠਵੇਂ ਤੇ ਜ਼ਖ਼ਮੀ ਰਵਿੰਦਰ ਜਡੇਜਾ 638 ਅੰਕਾਂ ਨਾਲ ਨੌਵੇਂ ਨੰਬਰ 'ਤੇ ਹੈ।
ਗੇਂਦਬਾਜ਼ਾਂ ਦਾ ਲੱਚਰ ਪ੍ਰਦਰਸ਼ਨ; ਭਾਰਤ ਬੈਕਫੁੱਟ 'ਤੇ
NEXT STORY