ਬ੍ਰਿਸਬੇਨ, ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਰਬੀਆ ਦੀ ਏਨਾ ਇਵਾਨੋਵਿਕ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਅਭਿਆਸ ਟੂਰਨਾਮੈਂਟ ਮੰਨੇ ਜਾਣ ਵਾਲੇ ਬ੍ਰਿਸਬੇਨ ਇੰਟਰਨੈਸ਼ਨਲ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ, ਜਦਕਿ ਜਾਪਾਨ ਦਾ ਕੇਈ ਨਿਸ਼ੀਕੋਰੀ ਪੁਰਸ਼ ਸਿੰਗਲਜ਼ ਦੇ ਆਖਰੀ 4 ਵਿਚ ਪਹੁੰਚ ਚੁੱਕਾ ਹੈ। ਇਵਾਨੋਵਿਕ ਨੇ ਪੈਟ ਰਾਫਟੇਰ ਏਰਿਨਾ ਵਿਚ ਕਰੀਬ 2 ਘੰਟੇ ਪਸੀਨਾ ਵਹਾਉਣ ਤੋਂ ਬਾਅਦ ਅਮਰੀਕਾ ਦੀ ਵਾਰਵਰਾ ਲੇਪਚੇਂਕੋ ਨੂੰ 7-6, 6-4 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਪਾਸੇ, ਪੁਰਸ਼ ਸਿੰਗਲਜ਼ ਵਿਚ ਜਾਪਾਨੀ ਖਿਡਾਰੀ ਨਿਸ਼ੀਕੋਰੀ ਨੇ ਬੇਨਾਰਡ ਟਾਮਿਕ ਨੂੰ ਲਗਾਤਾਰ ਸੈੱਟਾਂ ਵਿਚ 6-0, 6-4 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪਿਛਲੇ ਸਾਲ ਯੂ. ਐੱਸ. ਓਪਨ ਦੇ ਫਾਈਨਲਿਸਟ ਨਿਸ਼ੀਕੋਰੀ ਤੋਂ ਇਲਾਵਾ ਮਿਲੋਸ ਰਾਓਨਿਕ ਤੇ ਗ੍ਰਿਗੋਰ ਦਿਮਿਤ੍ਰੋਵ ਵੀ ਬ੍ਰਿਸਬੇਨ ਇੰਟਰਨੈਸ਼ਨਲ ਦੇ ਆਖਰੀ ਚਾਰ ਵਿਚ ਪਹੁੰਚ ਚੁੱਕਾ ਹੈ।
ਕ੍ਰਿਕਟ ਵਿਸ਼ਵ ਕੱਪ ਟਰਾਫੀ ਤੇ ਵਿਸ਼ਿੰਗ ਬੈਟ ਦਾ ਪ੍ਰਦਰਸ਼ਨ
NEXT STORY