ਗੁੜਗਾਓਂ, ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ-2015 ਦੇ ਆਯੋਜਨ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਵਿਚ ਉਤਸ਼ਾਹ ਪੈਦਾ ਕਰਨ ਲਈ ਇਥੋਂ ਦੇ ਸਾਈਬਰ ਹਬ ਵਿਚ ਕ੍ਰਿਕਟ ਵਿਸ਼ਵ ਕੱਪ ਦੀ ਟਰਾਫੀ ਪੇਸ਼ ਕੀਤੀ ਗਈ ਅਤੇ ਨਾਲ ਹੀ ਲੋਕਾਂ ਨੇ ਇਕ ਲੰਬੇ 'ਵਿਸ਼ਿੰਗ ਬੈਟ' ਉੱਤੇ ਟੀਮ ਇੰਡੀਆ ਲਈ ਸ਼ੁਭਕਾਮਨਾਵਾਂ ਲਿਖੀਆਂ। ਵਿਸ਼ਵ ਕੱਪ ਤੋਂ ਪਹਿਲਾਂ ਦਿੱਲੀ ਐੱਨ. ਸੀ. ਆਰ. ਵਿਚ ਵਿਸ਼ਵ ਕੱਪ ਟਰਾਫੀ ਦਾ ਟੂਰ ਅਤੇ ਐੱਲ. ਜੀ. ਸਿਗਨੇਚਰ ਕੈਂਪੇਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਸਾਈਬਰ ਹਬ ਵਿਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ ਪ੍ਰਸਿੱਧ ਬੱਲੇਬਾਜ਼ ਤੇ ਟੀਮ ਇੰਡੀਆ ਦੇ ਸਾਬਕਾ ਮੈਂਬਰ ਵਰਿੰਦਰ ਸਹਿਵਾਗ ਨੇ ਵੀ ਹਿੱਸਾ ਲਿਆ ਤੇ ਟੀਮ ਇੰਡੀਆ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਮੁੰਬਈ ਇੰਡੀਅਨਜ਼ ਨੇ ਸ਼ੇਨ ਬਾਂਡ ਨੂੰ ਕੀਤਾ ਗੇਂਦਬਾਜ਼ੀ ਕੋਚ ਨਿਯੁਕਤ
NEXT STORY