ਨਵੀਂ ਦਿੱਲੀ - ਸਰਕਾਰ ਨੇ ਚੀਨੀ ਸਾਲ 2015-16 ਲਈ ਗੰਨੇ ਦਾ ਉਚਿਤ ਅਤੇ ਮੁਨਾਫ਼ਾਕਾਰੀ ਮੁੱਲ (ਆਰ. ਐੱਫ. ਪੀ. ਮੁੱਲ) 10 ਰੁਪਏ ਵਧਾ ਕੇ 230 ਰੁਪਏ ਪ੍ਰਤੀ ਕਵਿੰਟਲ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਅੱਜ ਇੱਥੇ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦੀ ਬੈਠਕ 'ਚ ਇਸ ਆਸ਼ਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ। ਚੀਨੀ ਮਿੱਲਾਂ ਨੂੰ ਗੰਨਾ ਕਿਸਾਨਾਂ ਨੂੰ ਚੀਨੀ ਸਾਲ 2015-16 'ਚ ਗੰਨੇ ਲਈ 230 ਰੁਪਏ ਪ੍ਰਤੀ ਕਵਿੰਟਲ ਦਾ ਭੁਗਤਾਨ ਕਰਨਾ ਹੋਵੇਗਾ। ਐਲਾਨਿਆ ਮੁੱਲ 9.5 ਫ਼ੀਸਦੀ ਦੀ ਆਧਾਰ ਰਿਕਵਰੀ ਦਰ ਨਾਲ ਜੁੜਿਆ ਹੋਵੇਗਾ। ਜੇਕਰ ਰਿਕਵਰੀ ਦਰ 'ਚ 0.1 ਫ਼ੀਸਦੀ ਦੀ ਦਰ ਨਾਲ ਵਾਧਾ ਹੋਵੇਗਾ ਤਾਂ ਪ੍ਰਤੀ ਕਵਿੰਟਲ ਦਰ 'ਤੇ 2.42 ਰੁਪਏ ਮੁੱਲ ਵਧ ਜਾਵੇਗਾ।
ਗੰਨਾ ਉਤਪਾਦਕ ਰਾਜ ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਕਿਸਾਨ ਗੰਨੇ ਦਾ ਮੁੱਲ ਵਧਾਉਣ ਦੀ ਮੰਗ ਕਰਦੇ ਰਹੇ ਹਨ। ਕੁਝ ਰਾਜ ਸਰਕਾਰਾਂ ਨੇ ਵੀ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਹੈ।
ਜਾਪਾਨੀ ਨਿਵੇਸ਼ 'ਚ ਭਾਰਤ ਫਸਟ
NEXT STORY