ਮੁੰਬਈ— ਬਾਲੀਵੁੱਡ ਦੀ ਬੋਲਡ ਅਭਿਨੇਤਰੀ ਬਿਪਾਸ਼ਾ ਬਸੁ ਦਾ ਕਹਿਣਾ ਹੈ ਕਿ ਉਸ ਨੂੰ ਖਾਨ ਤ੍ਰਿਮੂਰਤੀ ਨਾਲ ਕੰਮ ਨਾ ਕਰਨ ਦਾ ਕੋਈ ਪਛਤਾਵਾ ਨਹੀਂ ਹੈ। ਬਿਪਾਸ਼ਾ ਦੀ ਹਾਲ ਹੀ 'ਚ ਫਿਲਮ 'ਅਲੋਨ' ਰਿਲੀਜ਼ ਹੋਈ ਹੈ। ਬਿਪਾਸ਼ਾ ਨੇ ਕਿਹਾ, ''ਇਥੇ ਕਈ ਅਭਿਨੇਤਰੀਆਂ ਹਨ, ਜਿਨਾਂ ਨੇ ਖਾਨਾਂ ਨਾਲ ਕੰਮ ਕੀਤਾ ਅਤੇ ਉਸ ਤੋਂ ਬਾਅਦ ਗਾਇਬ ਹੋ ਗਈ ਫਿਰ ਅਜਿਹੀਆਂ ਵੱਡੀਆਂ ਫਿਲਮਾਂ ਦਾ ਕੀ ਮਤਲਬ? ਜਿਸ ਸਾਲ ਮੈਂ ਫਿਲਮ 'ਅਜਨਬੀ' ਨਾਲ ਇਥੇ ਸ਼ੁਰੂਆਤ ਕੀਤੀ ਉਸੇ ਦੌਰਾਨ 'ਲਗਾਨ' ਰਿਲੀਜ਼ ਹੋਈ ਸੀ। ਇਹ ਇਕ ਚਰਚਿਤ ਫਿਲਮ ਸੀ ਪਰ ਮੈਂ ਅਜੇ ਵੀ ਇਥੇ ਹੀ ਹਾਂ।'' ਜ਼ਿਕਰਯੋਗ ਹੈ ਕਿ ਲਗਾਨ ਫਿਲਮ 'ਚ ਗ੍ਰੇਸੀ ਸਿੰਘ ਨੇ ਆਮਿਰ ਖਾਨ ਦੇ ਓਪੋਜ਼ਿਟ ਰੋਲ ਅਦਾ ਕੀਤਾ ਸੀ। ਬਿਪਾਸ਼ਾ ਨੇ ਕਿਹਾ, ''ਮੈਂ ਹੁਣ ਤੱਕ ਕਈ ਹਾਰਰ ਫਿਲਮਾਂ 'ਚ ਕੰਮ ਕੀਤਾ ਹੈ ਪਰ ਮੈਂ ਕਾਮੇਡੀ ਫਿਲਮਾਂ ਕਰਨਾ ਚਾਹੁੰਦੀ ਹੈ। ਲੋਕ ਅਜੇ ਮੇਰੇ ਹਾਸੇ ਪੱਖ ਨੂੰ ਨਹੀਂ ਦੇਖ ਸਕੇ ਹਨ।''
ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਬਾਬੇ ਨੂੰ ਕਹੋਗੇ 'ਰਾਕਸਟਾਰ' (ਦੇਖੋ ਤਸਵੀਰਾਂ)
NEXT STORY