ਪਟਨਾ- ਰਾਜਦ ਸੰਸਦ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਖਿਲਾਫ ਮਾਹੌਲ ਬਣਾਇਆ ਜਾਣਾ ਅਤੇ ਬਿਹਾਰ ਵਿਧਾਨਸਭਾ ਚੋਣ ਤੋਂ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਜਾਣਾ ਠੀਕ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਭਾਜਪਾ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਮਕਰ ਸਕ੍ਰਾਂਤੀ ਦੇ ਮੌਕੇ 'ਤੇ ਸਾਧੂ ਯਾਦਵ ਦੇ ਘਰ ਮਾਂਝੀ ਦੇ ਜਾਣ ਨੂੰ ਠੀਕ ਦੱਸਿਆ ਅਤੇ ਕਿਹਾ ਕਿ ਇਸ 'ਤੇ ਜਦਯੂ ਬੁਲਾਰੇ ਨੀਰਜ ਕੁਮਾਰ ਵਲੋਂ ਮੁੱਖ ਮੰਤਰੀ ਨੂੰ ਨਸੀਹਤ ਦਿੱਤੇ ਜਾਣਾ ਲੋਕਤਾਂਤਰਿਕ ਮਰਿਆਦਾ ਖਿਲਾਫ ਹੈ।
ਪਟਨਾ 'ਚ ਐਤਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੱਪੂ ਨੇ ਕਿਹਾ ਕਿ ਮਾਂਝੀ ਮਕਰ ਸਕ੍ਰਾਂਤੀ ਦੇ ਮੌਕੇ 'ਤੇ ਸਾਧੂ ਯਾਦਵ ਦੇ ਘਰ ਨਿੱਜੀ ਤੌਰ 'ਤੇ ਗਏ ਸਨ, ਨਾ ਕਿ ਰਾਜਨੀਤੀਕ ਕਾਰਨਾਂ ਤੋਂ।
ਅੱਛਾ! ਤਾਂ ਏ ਕੰਮ ਵੀ ਕਰਦੇ ਹਨ ਬਾਬਾ 'ਰਾਮ ਰਹੀਮ'
NEXT STORY