ਜਲੰਧਰ-ਸ਼ਹਿਰ ਦੇ ਭਾਰਗੋ ਕੈਂਪ ਬਜ਼ਾਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਕਲਾਸਮੇਟ ਨਾਲ ਧੋਖੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੂੰ ਵਿਆਹ ਦਾ ਲਾਰਾ ਲਾਉਂਦਾ ਰਿਹਾ ਪਰ ਜਦੋਂ ਕੁੜੀ ਗਰਭਵਤੀ ਹੋ ਗਈ ਤਾਂ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਮੁਤਾਬਕ ਪੀੜਤ ਨੇ ਕੁੜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਭਾਰਗੋ ਕੈਂਪ ਦੇ ਰਹਿਣ ਵਾਲਾ ਸ਼ੁਭਮ ਸੋਢੀ ਉਸ ਨਾਲ ਕਾਲਜ 'ਚ ਪੜ੍ਹਦਾ ਸੀ। ਇਸ ਦੌਰਾਨ ਦੋਹਾਂ 'ਚ ਫਰੈਂਡਸ਼ਿਪ ਹੋ ਗਈ ਅਤੇ ਸਰੀਰਕ ਸੰਬੰਧ ਵੀ ਬਣ ਗਏ। ਸ਼ੁਭਮ ਵਿਆਹ ਦਾ ਲਾਰਾ ਲਾ ਕੇ ਕੁੜੀ ਨਾਲ ਜ਼ਬਰ-ਜਨਾਹ ਕਰਦਾ ਰਿਹਾ।
ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਉਸ ਨੇ ਸ਼ੁਭਮ ਨੂੰ ਵਿਆਹ ਕਰਨ ਲਈ ਕਿਹਾ, ਜਿਸ ਤੋਂ ਸ਼ੁਭਮ ਨੇ ਇਨਕਾਰ ਕਰ ਦਿੱਤਾ। ਸ਼ੁਭਮ ਦੇ ਪਰਿਵਾਰ ਵਾਲੇ ਵੀ ਵਿਆਹ ਲਈ ਰਾਜ਼ੀ ਹੋ ਗਏ ਪਰ ਬਾਅਦ 'ਚ ਉਹ ਸ਼ੁਭਮ ਨੂੰ ਵਾਪਸ ਲੈ ਗਏ। ਇਸ ਤੋਂ ਬਾਅਦ ਪੀੜਤਾ ਦੇ ਸ਼ੁਭਮ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਦੇ ਵਧਦੇ ਦਬਾਅ ਕਾਰਨ ਸੋਢੀ ਨੇ ਬੀਤੇ ਦਿਨ ਸਰੰਡਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਦੋ ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ।
20 ਤੋਂ 31 ਜਨਵਰੀ ਤੱਕ ਅੰਮ੍ਰਿਤਸਰ ਏਅਰਪੋਰਟ 'ਤੇ 'ਨੋ ਐਂਟਰੀ'!
NEXT STORY