ਨਵੀਂ ਦਿੱਲੀ- ਦਿੱਲੀ ਦੇ ਵੋਟਰਾਂ ਨੇ 'ਆਪ' ਨੂੰ ਮੁਫ਼ਤ ਪਾਣੀ ਦੇ ਮੁੱਦੇ 'ਤੇ ਹੱਥੋਂ ਹੱਥ ਤਾਂ ਲੈ ਲਿਆ ਪਰ ਆਉਣ ਵਾਲੇ ਕੁਝ ਮਹੀਨਿਆਂ 'ਚ ਦਿੱਲੀ ਇਕ ਵਾਰ ਫਿਰ ਪਾਣੀ ਲਈ ਤਰਸਦੀ ਨਜ਼ਰ ਆ ਸਕਦੀ ਹੈ। ਨਵੀਂ ਦਿੱਲੀ 'ਚ ਨੀਤੀ ਕਮਿਸ਼ਨ ਦੀ ਬੈਠਕ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਦੇ ਸੰਕੇਤ ਦੇ ਦਿੱਤੇ ਸਨ।
ਖੱਟੜ ਨੇ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਦਿੱਲੀ 'ਚ ਪਾਣੀ ਦੀ ਮੰਗ ਵਧ ਰਹੀ ਹੈ ਪਰ ਇਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਿਰਫ ਹਰਿਆਣਾ ਦੀ ਨਹੀਂ ਹੋਰ ਰਾਜਾਂ ਨੂੰ ਵੀ ਨਿਭਾਉਣੀ ਚਾਹੀਦੀ ਹੈ। ਖੱਟੜ ਦੇ ਇਸ ਬਿਆਨ ਨੂੰ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਭਾਜਪਾ ਦੀ ਜ਼ਮੀਨੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਪ੍ਰੈਲ ਦੇ ਮਹੀਨੇ 'ਚ ਪੂਰੇ ਉੱਤਰ ਭਾਰਤ 'ਚ ਪਾਣੀ ਦੀ ਮੰਗ ਅਚਾਨਕ ਵਧ ਜਾਵੇਗੀ ਅਜਿਹੇ 'ਚ ਹਰਿਆਣਾ ਲਈ ਦਿੱਲੀ ਦੀ ਪਾਣੀ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਲ ਹੋਵੇਗਾ। ਕੇਜਰੀਵਾਲ ਲਈ ਸਭ ਤੋਂ ਵੱਡੀ ਚੁਣੌਤੀ ਦਿੱਲੀ ਦੇ ਹਰ ਪਰਿਵਾਰ ਨੂੰ ਹਰ ਮਹੀਨੇ 20 ਹਜ਼ਾਰ ਲੀਟਰ ਲਾਈਫ ਲਾਈਨ ਵਾਟਰ ਦੇਣ ਦੀ ਹੋਵੇਗੀ ਅਤੇ ਇਸ ਦਾ ਵਾਅਦਾ 'ਆਪ' ਦੇ ਚੋਣ ਐਲਾਨ ਪੱਤਰ 'ਚ ਵੀ ਕੀਤਾ ਗਿਆ ਹੈ।
ਐੱਕਸਪਾਇਰੀ ਡੇਟ ਤੋਂ ਬਾਅਦ ਗੈਸ ਸਿਲੰਡਰ ਦੀ ਵਰਤੋਂ ਜਾਨਲੇਵਾ, ਇੰਝ ਚੈੱਕ ਕਰੋ ਐੱਕਸਪਾਇਰੀ ਡੇਟ
NEXT STORY