ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੇ ਕਾਲੇ ਹਿਰਨ ਸ਼ਿਕਾਰ ਮਾਮਲੇ 'ਤੇ ਇਕ ਫਿਲਮਿ ਬਣਨ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ 'ਤੇ ਆਖਰੀ ਫੈਸਲਾ 25 ਫਰਵਰੀ ਨੂੰ ਆਉਣਾ ਹੈ ਪਰ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਫਿਲਮ ਮੁੰਬਈ ਦੇ ਫਿਲਮਿਸਤਾਨ ਸਟੂਡੀਓ 'ਚ ਸ਼ੂਟ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਰੰਜੀਤ ਸ਼ਰਮਾ ਦੀ ਫਿਲਮ ਕੈਦੀ ਨੰਬਰ 210 ਨਾਲ ਅਭਿਨੈ ਦੀ ਸ਼ੁਰੂਆਤ ਕਰਨ ਜਾ ਰਹੇ ਰਹੇ ਮਹੇਸ਼ ਸੈਣੀ ਸਲਮਾਨ ਨਾਲ ਜੇਲ 'ਚ ਰਹਿ ਚੁੱਕੇ ਹਨ।
ਇਸ ਇਸ ਫਿਲਮ 'ਚ ਆਪਣੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਮਾਮਲੇ ਦੀ ਸੁਣਵਾਈ ਦੌਰਾਨ ਜਦੋਂ ਸਲਮਾਨ ਨੂੰ 72 ਘੰਟਿਆਂ ਦੀ ਰਿਮਾਂਡ 'ਤੇ ਜੇਲ ਭੇਜਿਆ ਗਿਆ ਸੀ, ਉਸ ਸਮੇਂ ਉਹ ਕੈਦੀ ਨੰਬਰ 210 ਸਨ। ਜੇਲ 'ਚ ਸਲਮਾਨ ਤੇ ਮਹੇਸ਼ ਇਕੋ ਸੈੱਲ 'ਚ ਇਕੱਠੇ ਰਹੇ ਸਨ। ਇਕ ਇੰਟਰਵਿਊ ਦੌਰਾਨ ਰੰਜੀਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਸਲਮਾਨ ਦੇ ਡਰਾਈਵਰ ਹਰੀਸ਼ ਧੁਲਾਨੀ ਨੂੰ ਸਾਈਨ ਕਰ ਲਿਆ ਹੈ ਤੇ ਉਸੇ ਜਿਪਸੀ ਦੀ ਵਰਤੋਂ ਕਰਨਗੇ, ਜਿਹੜੀ ਸਲਮਾਨ ਸ਼ਿਕਾਰ ਦੌਰਾਨ ਚਲਾ ਰਹੇ ਸਨ।
ਖਬਰਾਂ ਮੁਤਾਬਕ ਰੰਜੀਤ ਪਿਛਲੇ ਇਕ ਦਹਾਕੇ ਤੋਂ ਇਸ ਮਾਮਲੇ 'ਤੇ ਨਜ਼ਦੀਕ ਤੋਂ ਨਜ਼ਰ ਰੱਖ ਰਹੇ ਹਨ ਤੇ ਉਹ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਉਹ ਜੋਧਪੁਰ ਦੇ ਰਹਿਣ ਵਾਲੇ ਹਨ, ਕਾਗਜ਼ਾਤਾਂ ਦਾ ਕੰਮ ਚੱਲ ਰਿਹਾ ਹੈ ਤੇ ਉਨ੍ਹਾਂ ਨੇ ਸਾਰੀਆਂ ਜ਼ਰੂਰੀ ਇਜਾਜ਼ਤਾਂ ਲੈ ਲਈਆਂ ਹਨ। ਉਹ 25 ਫਰਵਰੀ ਨੂੰ ਕੋਟਰਰੂਮ ਦਾ ਸੀਨ ਸ਼ੂਟ ਕਰਨਗੇ, ਜਿਸ ਦਿਨ ਸਲਮਾਨ 'ਤੇ ਫੈਸਲਾ ਆਉਣਾ ਹੈ।
ਸਲਮਾਨ ਦੀ ਭੈਣ ਅਰਪਿਤਾ ਦੀਆਂ ਪਤੀ ਨਾਲ ਹੌਟ ਤਸਵੀਰਾਂ ਆਈਆਂ ਸਾਹਮਣੇ
NEXT STORY