ਨਵੀਂ ਦਿੱਲੀ- ਘੱਟ ਕੀਮਤ 'ਚ ਵੱਡੀ ਸਕਰੀਨ ਵਾਲਾ ਸਮਾਰਟਫੋਨ ਚਾਹਉਣ ਵਾਲਿਆਂ ਲਈ ਜ਼ੈਡ.ਟੀ.ਈ. ਨੇ ਸ਼ਾਨਦਾਰ ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਜ਼ੈਡ.ਟੀ.ਈ. 919ਡੀ ਨਾਮ ਤੋਂ ਲੈ ਕੇ ਆਈ ਹੈ। ਇਸ 3ਜੀ ਐਂਡਰਾਇਡ ਸਮਾਰਟਫੋਨ ਨੂੰ 6999 ਰੁਪਏ ਦੀ ਕੀਮਤ 'ਤੇ ਉਤਾਰਿਆ ਗਿਆ ਹੈ।
ਜ਼ੈਡ.ਟੀ.ਈ. ਐਨ919ਡੀ ਦੇ ਨਾਲ ਇਕ ਆਕਰਸ਼ਕ ਆਫਰ ਇਹ ਹੈ ਕਿ ਉਹ ਫੋਨ ਲੈਣ ਵਾਲੇ ਪੁਰਾਣੇ ਅਤੇ ਨਵੇਂ ਰਿਲਾਇੰਸ ਕਸਟਮਰਜ਼ ਨੂੰ 3 ਮਹੀਨਿਆਂ ਲਈ ਅਨਲਿਮਟਿਡ ਇੰਟਰਨੈਟ ਬਿਲਕੁੱਲ ਫ੍ਰੀ ਦਿੱਤਾ ਜਾ ਰਿਹਾ ਹੈ। ਇਹ ਸਮਾਰਟਫੋਨ GSm + CDMA ਡਿਊਲ ਸਿਮ ਹੈ। ਇਹ ਸਮਾਰਟਫੋਨ ਐਂਡਰਾਇਡ 4.1 ਜੇਲੀਬੀਨ ਓ.ਐਸ. 'ਤੇ ਕੰਮ ਕਰਦਾ ਹੈ। ਵਧੀਆ ਪਰਫਾਰਮੈਂਸ ਲਈ ਜ਼ੈਡ.ਟੀ.ਈ. ਐਨ919ਡੀ ਸਮਾਰਟਫੋਨ 'ਚ 1.2 Ghz ਕਵਾਡਕੋਰ ਪ੍ਰੋਸੈਸਰ, 1GB Ram ਅਤੇ 4GB ਇੰਟਰਨਲ ਮੈਮੋਰੀ ਦਿੱਤੇ ਗਏ ਹਨ। ਇਸ 'ਚ 32GB ਤਕ ਦਾ ਮਾਈਕਰੋ ਐਸ.ਡੀ. ਕਾਰਡ ਲੱਗਦਾ ਹੈ।
ਇਹ ਇਕ ਵਧੀਆ ਕੈਮਰਾ ਸਮਰਾਟਫੋਨ ਹੈ ਜਿਸ 'ਚ 8MP ਕੈਮਰਾ ਰਿਅਰ ਅਤੇ VGA ਫਰੰਟ ਕੈਮਰਾ ਲੱਗਾ ਹੈ। ਕੰਪਨੀ ਨੇ ਇਸ 'ਚ 2500 mah ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਈ-ਬੇ ਡਾਟ ਇਨ 'ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਟਰੇਨਾਂ 'ਚ ਚਾਕਲੇਟ ਵੇਚ ਕੇ ਕਰਾਈ ਪੁੱਤਰ ਨੂੰ ਐਮ.ਬੀ.ਏ (ਦੇਖੋ ਤਸਵੀਰਾਂ)
NEXT STORY