ਹਰ ਸਾਲ 8 ਮਾਰਤ ਨੂੰ ਵਿਸ਼ਵ ਭਰ 'ਚ ਕੌਮਾਂਤਰੀ ਮਹਿਲਾ ਦਿਹਾੜਾ ਮਨਾਇਆ ਜਾਂਦਾ ਹੈ। ਗੱਲ ਕਰੀਏ ਜੇਕਰ ਬਾਲੀਵੁੱਡ 'ਚ ਔਰਤਾਂ ਦੀ ਤਾਂ ਇੱਥੇ ਮਹਿਲਾ ਕੇਂਦਰਿਤ ਫਿਲਮਾਂ ਹਮੇਸ਼ਾ ਆਉਂਦੀ ਰਹਿੰਦੀਆਂ ਹਨ। ਜਿਨ੍ਹਾਂ 'ਚ ਬਾਲੀਵੁੱਡ ਐਕਟਰਸ ਦਾ ਕਿਰਦਾਰ ਹਰ ਵਾਰ ਦੀ ਤਰ੍ਹਾਂ ਦਮਦਾਰ ਹੁੰਦਾ ਹੈ। ਬਾਲੀਵੁੱਡ 'ਚ ਔਰਤਾਂ 'ਤੇ ਆਧਾਰਿਤ ਕਈ ਅਜਿਹੀਆਂ ਫਿਲਮਾਂ ਬਣੀਆਂ ਹਨ ਜਿਨ੍ਹਾਂ ਨੇ ਮਹਿਲਾ ਦੀ ਸੱਚਾਈ ਨੂੰ 3 ਘੰਟੇ ਦੀ ਕਹਾਣੀ 'ਚ ਦਰਸ਼ਾਇਆ ਹੈ। ਅੱਜ ਦੇ ਸਮੇਂ 'ਚ ਫਿਲਮਕਾਰ ਅਤੇ ਕਲਾਕਾਰ ਆਪਣੀ ਫਿਲਮ 'ਚ ਅਭਿਨੇਤਾ ਦੀ ਬਜਾਏ ਅਭਿਨੇਤਰੀਆਂ ਨੂੰ ਜ਼ਿਆਦਾ ਧਿਆਨ 'ਚ ਰੱਖ ਕੇ ਫਿਲਮਾਂ ਬਣਾਉਂਦੇ ਹਨ ਕਿਉਂਕਿ ਲੋਕ ਜ਼ਿਆਦਾਤਰ ਔਰਤਾਂ ਦੇ ਕਿਰਦਾਰ ਨੂੰ ਦੇਖਣਾ ਪਸੰਦ ਕਰਦੇ ਹਨ। ਅਜਿਹਾ ਹੀ ਕੁਝ ਵੂਮੈਨ ਪਾਵਰ 'ਤੇ ਆਧਾਰਿਤ ਫਿਲਮਾਂ ਦੇ ਬਾਰੇ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਮਦਰ ਇੰਡੀਆ- ਮਹਿਬੂਬ ਖਾਨ ਦੀ ਨਿਰਦੇਸ਼ਿਤ ਫਿਲਮ 'ਮਦਰ ਇੰਡੀਆ' ਬਾਲੀਵੁੱਡ ਦੀ ਸਭ ਤੋਂ ਲੋਕਪ੍ਰਿਯ ਮਹਿਲਾ ਕੇਂਦਰਿਤ ਫਿਲਮਾਂ 'ਚੋਂ ਇਕ ਹੈ। ਨਰਗਿਸ, ਸੁਨੀਲ ਦੱਤ, ਰਜਿੰਦਰ ਕੁਮਾਰ ਅਤੇ ਰਾਜ ਕੁਮਾਰ ਨੇ ਇਸ ਫਿਲਮ 'ਚ ਆਪਣੇ ਕਿਰਦਾਰਾਂ ਨੂੰ ਆਜ਼ਾਦੀ ਤੋਂ ਬਾਅਦ ਦੀ ਕਹਾਣੀ ਦੱਸੀ ਅਤੇ ਮਹਿਲਾਵਾਂ ਦੀ ਆਂਤਰਿਕ ਸ਼ਕਤੀ ਨੂੰ ਪੇਸ਼ ਕੀਤਾ।
'ਮਿਰਚ ਮਸਾਲਾ'- ਅਭਿਨੇਤਰੀ ਸਮਿਤਾ ਪਟੇਲ ਅਤੇ ਨਸੀਰੂਦੀਨ ਸ਼ਾਹ ਦੀ ਫਿਲਮ 'ਮਿਰਚ ਮਸਾਲਾ' ਸਾਲ 1985 'ਚ ਰਿਲੀਜ਼ ਹੋਈ। ਜਿਸ 'ਚ ਪਿੰਡ ਦੀ ਇਕ ਲੜਕੀ ਨੇ ਬਲਾਤਕਾਰ ਖਿਲਾਫ ਆਵਾਜ਼ ਚੁੱਕਣ ਦੀ ਹਿੰਮਤ ਦਿਖਾਈ।
'ਲੱਜਾ'- ਰਾਜ ਕੁਮਾਰ ਸੰਤੋਸ਼ੀ ਵਲੋਂ ਨਿਰਦੇਸ਼ਿਤ 'ਲੱਜਾ' ਫਿਲਮ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਕਿਰਦਾਰ ਨਿਭਾਇਆ, ਜਿਸ 'ਚ ਮਨੀਸ਼ਾ ਕੋਇਰਾਲਾ, ਰੇਖਾ, ਮਾਧੁਰੀ ਦੀਕਸ਼ਿਤ, ਮਹੀਮਾ ਚੌਧਰੀ, ਜੈਕੀ ਸ਼ਰਾਫ, ਜੌਨੀ ਲੀਵਰ, ਅਨਿਲ ਕਪੂਰ, ਸਮੀਰ ਸੋਨੀ, ਅਜੇ ਦੇਵਗਨ ਅਤੇ ਡੈਨੀ ਸ਼ਾਮਲ ਸਨ। ਇਸ 'ਚ ਭਾਰਤ 'ਚ ਔਰਤਾਂ ਦੇ ਲੱਗੇ ਪ੍ਰਤੀਬੰਧਾਂ ਬਾਰੇ ਦੱਸਿਆ ਗਿਆ।
'ਚੱਕ ਦੇ ਇੰਡੀਆ'- ਮਹਿਲਾ ਹਾਕੀ ਟੀਮ ਦੀ ਸਥਿਤੀ ਨੂੰ ਬਖੂਬੀ ਢੰਗ ਨਾਲ ਦਿਖਾਉਣ ਵਾਲੀ ਇਸ ਫਿਲਮ ਨੇ ਵੂਮੈਨ ਸਪੋਰਟਸ ਦੀ ਸੱਚਾਈ ਨੂੰ ਬਿਆਂ ਕੀਤਾ। ਇਸ ਫਿਲਮ ਨੇ ਕਾਫੀ ਚਰਚਾ ਬਟੋਰੀ ਤੇ ਸਫਲ ਫਿਲਮਾਂ 'ਚੋਂ ਇਕ ਰਹੀ।
'ਫੈਸ਼ਨ'- ਬਾਲੀਵੁੱਡ ਦੀ ਖੂਬਸੂਰਤ ਅਤੇ ਸੈਕਸੀ ਮਾਡਲ ਦੀ ਅਸਲੀ ਜ਼ਿੰਦਗੀ ਦਾ ਸੱਚ ਦੱਸਣ ਵਾਲੀ ਇਸ ਫਿਲਮ 'ਚ ਕੰਗਣਾ ਰਣੌਤ, ਪ੍ਰਿੰਯਕਾ ਚੋਪੜਾ ਨੇ ਮੁੱਖ ਭੂਮਿਕਾ ਨਿਭਾਈ।
'ਕਹਾਣੀ'- ਸੁਜੋਏ ਘੋਸ਼ ਦੀ ਫਿਲਮ 'ਚ ਵਿਦਿਆ ਬਾਲਨ ਨੇ ਵਧੀਆ ਕਿਰਦਾਰ ਅਦਾ ਕੀਤਾ ਅਤੇ ਦਿਖਾਇਆ ਕਿ ਇਕੱਲੀ ਔਰਤ ਦੀ ਕਰ ਸਕਦੀ ਹੈ।
'ਕਵੀਨ'- ਵਿਕਾਸ ਬਹਿਲ ਵਲੋਂ ਨਿਰਦੇਸ਼ਿਤ ਫਿਲਮ ਮਹਿਲਾ ਕੇਂਦਰਿਤ ਫਿਲਮ ਹੈ ਕਿਉਂਕਿ ਇਸ 'ਚ ਅਭਿਨੇਤਰੀ ਕੰਗਣਾ ਰਣੌਤ ਬਿਨਾਂ ਵਿਆਹ ਦੇ ਉਦਾਸ ਹੋ ਕੇ ਇਕੱਲੇ ਹਨੀਮੂਨ ਮਨਾਉਣ ਚਲੀ ਜਾਂਦੀ ਹੈ।
'ਨੌ ਵਨ ਕਿਲਡ ਜੈਸਿਕਾ'- ਜੈਸਿਕਾ ਲਾਲ ਦੀ ਅਨਸੁਲਝੇ ਹੱਤਿਆਕਾਂਡ 'ਤੇ ਆਧਾਰਿਤ ਫਿਲਮ ਹੈ। ਜਿਸ 'ਚ ਦੋ ਅਭਿਨੇਤਰੀਆਂ ਨੇ ਬਹੁਤ ਹੀ ਸਾਹਸੀ ਢੰਗ ਨਾਲ ਮਜ਼ਬੂਤ ਮਹਿਲਾਵਾਂ ਦੀ ਜ਼ਿੰਦਗੀ ਨੂੰ ਬਿਆਂ ਕੀਤਾ ਹੈ। ਇਸ ਫਿਲਮ 'ਚ ਰਾਣੀ ਮੁਖਰਜੀ ਨੇ ਇਕ ਨਿਡਰ ਪੱਤਰਕਾਰ ਦੀ ਭੂਮਿਕਾ ਅਦਾ ਕੀਤੀ ਹੈ। ਜਦੋਂਕਿ ਵਿਦਿਆ ਬਾਲਨ ਜੈਸਿਕਾ ਲਾਲ ਦੀ ਭੈਣ ਦਾ ਕਿਰਦਾਰ ਨਿਭਾਇਆ ਹੈ।
'ਮੈਰੀ ਕਾਮ'- ਮਹਿਲਾ ਖਿਡਾਰੀ 'ਤੇ ਆਧਾਰਿਤ ਫਿਲਮ 'ਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਓਲਪਿੰਕ ਕਾਂਸੀ ਤਮਗਾ ਜੇਤੂ ਤੇ ਪੰਜ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਰਹੀ। ਪ੍ਰਿਯੰਕਾ ਚੋਪੜਾ ਨੇ ਮੈਰੀ ਕਾਮ ਦਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਅਦਾ ਕੀਤਾ। ਇਸ ਫਿਲਮ ਨੂੰ ਉਮੰਗ ਕੁਮਾਰ ਵਲੋਂ ਨਿਰਦੇਸ਼ਿਤ 2014 ਦੀ ਸਰਵ ਸ਼੍ਰੇਸ਼ਠ ਫਿਲਮਾਂ 'ਚ ਵੀ ਨਾਮੀਨੇਟ ਹੋਈ।
ਸੁਪ੍ਰਿਯਾ ਵਰਮਾ
ਸਟਾਰ ਨਹੀਂ ਹਨ ਪਰ ਆਸਮਾਨ ਨੂੰ ਛੂਹਣ ਦਾ ਜਜ਼ਬਾ ਰੱਖਦੀਆਂ ਨੇ ਇਹ ਧੀਆਂ (ਦੇਖੋ ਤਸਵੀਰਾਂ)
NEXT STORY