ਤਰਨਤਾਰਨ (ਰਾਜੂ)-ਥਾਣਾ ਪੱਟੀ ਅਧੀਨ ਆਉਂਦੇ ਸਰਕਾਰੀ ਸਕੂਲ ਸਰਹਾਲੀ ਮੰਡਾ ਵਿਖੇ ਪੜ੍ਹਦੀ 10ਵੀਂ ਕਲਾਸ ਦੀ ਇਕ ਵਿਦਿਆਰਥਣ ਨਾਲ ਇਕ ਵਿਅਕਤੀ ਵਲੋਂ ਜਬਰ-ਜ਼ਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਜਬਰ-ਜ਼ਨਾਹ 'ਚ ਸ਼ਾਮਲ ਅਧਿਆਪਕ ਨੇ ਵਿਦਿਆਰਥੀ-ਅਧਿਆਪਕ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਬੇਸ਼ੱਕ ਥਾਣਾ ਪੱਟੀ ਦੀ ਪੁਲਸ ਵਲੋਂ ਇਸ ਸਬੰਧੀ ਇਕ ਅਧਿਆਪਕ, ਇਕ ਔਰਤ ਸਣੇ ਇਕ ਹੋਰ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਪਰ ਕੋਈ ਵੀ ਦੋਸ਼ੀ ਹਾਲੇ ਪੁਲਸ ਦੇ ਹੱਥੇ ਨਹੀਂ ਚੜ੍ਹ ਪਾਇਆ।
ਥਾਣਾ ਪੱਟੀ ਵਿਖੇ ਦਿੱਤੇ ਬਿਆਨਾਂ 'ਚ ਨਾਬਾਲਿਗ ਲੜਕੀ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਸਰਹਾਲੀ ਮੰਡਾ ਵਿਖੇ 10ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਉਸਦੇ ਸਕੂਲ 'ਚ ਵਿੱਕੀ ਨਾਮ ਦਾ ਲੜਕਾ ਜਾਦੂ ਦੇ ਸ਼ੋਅ ਕਰਨ ਆਉਂਦਾ ਸੀ, ਨੀਰਜ ਪਾਠਕ ਅਧਿਆਪਕ ਜੋ ਸਕੂਲ 'ਚ ਪੜ੍ਹਾਉਂਦਾ ਸੀ, ਇਹ ਸਾਰੇ ਬੱਚਿਆਂ ਨੂੰ ਲੈ ਕੇ ਸ਼ੋਅ ਵਿਖਾਉਣ ਲਈ ਲੈ ਕੇ ਜਾਂਦਾ ਸੀ।
ਇਸੇ ਦੌਰਾਨ ਵਿੱਕੀ ਉਸ 'ਤੇ ਮਾੜੀ ਨਿਗ੍ਹਾ ਰੱਖਦਾ ਸੀ, ਉਸਦੀ ਗੱਲ ਨੀਰਜ ਪਾਠਕ ਟੀਚਰ ਹੀ ਕਰਵਾਉਂਦਾ ਸੀ ਅਤੇ 26 ਫਰਵਰੀ ਨੂੰ ਸਵੇਰੇ 8 ਵਜੇ ਵਿੱਕੀ ਉਸਨੂੰ ਬੱਸ ਚੜ੍ਹਾਕੇ ਤਰਨਤਾਰਨ ਜੰਡਿਆਲਾ ਬਾਈਪਾਸ ਲੈ ਗਿਆ ਅਤੇ ਵੱਖ-ਵੱਖ ਜਗ੍ਹਾ 'ਤੇ ਖੜ੍ਹ ਕੇ ਉਸਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ ਅਤੇ ਉਹ ਬਾਅਦ 'ਚ ਸੰਗਰੂਰ ਤੋਂ ਵਾਪਸ ਆਪਣੇ ਘਰ ਆ ਗਈ। ਜਾਂਚ ਅਫ਼ਸਰ ਐੱਸ.ਆਈ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕਰਨ ਉਪਰੰਤ ਵਿੱਕੀ ਪੁੱਤਰ ਅਣਪਛਾਤਾ ਵਾਸੀ ਨਾਮਾਲੂਮ, ਨੀਰਜ ਪਾਠਕ ਅਧਿਆਪਕ ਅਤੇ ਰਾਣੀ (ਭਾਬੀ) ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੁੰਡੇ ਨਾਲ ਹੋਈ 'ਰੈਗਿੰਗ' ਦੀ ਕਹਾਣੀ ਸੁਣ ਨਿਕਲ ਆਉਣਗੇ ਤੁਹਾਡੇ ਵੀ ਹੰਝੂ
NEXT STORY