ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਅਤੇ ਅਭਿਨੇਤਰੀ ਟਵਿੰਕਲ ਖੰਨਾ ਦੀ ਬੇਟੀ ਨਿਤਾਰਾ ਦਾ ਫੇਸ ਫਾਈਨਲੀ ਸਾਹਮਣੇ ਆ ਹੀ ਗਿਆ ਹੈ। ਮੌਕਾ ਸੀ ਫੈਸ਼ਨਿਸਟਾ ਅਨੁ ਦੀਵਾਨ ਦੇ ਬੇਟੇ ਦੇ ਜਨਮਦਿਨ ਦਾ। ਇਥੇ ਟਵਿੰਕਲ ਖੰਨਾ ਆਪਣੀ ਬੇਟੀ ਨਿਤਾਰਾ ਨਾਲ ਪਹੁੰਚੀ ਸੀ। ਉਂਝ ਨਿਤਾਰਾ ਦੀਆਂ ਕੁਝ ਤਸਵੀਰਾਂ ਅਕਸ਼ੈ ਅਤੇ ਟਵਿੰਕਲ ਖੰਨਾ ਨਾਲ ਵੀ ਸ਼ੇਅਰ ਕੀਤੀਆਂ ਜਾ ਚੁੱਕੀਆਂ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਉਨ੍ਹਾਂ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਨਿਤਾਰਾ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2001 'ਚ ਟਵਿੰਕਲ ਖੰਨਾ ਨੇ ਅਭਿਨੇਤਾ ਅਕਸ਼ੈ ਕੁਮਾਰ ਨਾਲ ਵਿਆਹ ਕੀਤਾ ਸੀ। ਇਸ ਦੇ ਇਕ ਸਾਲ ਬਾਅਦ ਯਾਨੀ 2002 'ਚ ਉਹ ਬੇਟੇ ਆਰਵ ਦੀ ਮਾਂ ਅਤੇ ਸਾਲ 2012 'ਚ ਉਸ ਨੇ ਬੇਟੀ ਨੂੰ ਜਨਮ ਦਿੱਤਾ ਸੀ।
ਇਕ ਜੱਟ ਡਰਦਾ ਏ ਪਟਵਾਰੀ ਤੋਂ, ਦੂਜਾ ਗੜ੍ਹਿਆਂ ਦੀ ਮਾਰ ਤੋਂ (ਵੀਡੀਓ)
NEXT STORY