ਲੱਗਦਾ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਹੱਥੋਂ ਹੋਈ ਬੇਇਜ਼ਤੀ ਤੋਂ ਬਾਅਦ ਭਾਜਪਾ ਦੇ ਦੇਵਤਾ ਨਰਾਜ਼ ਹੋ ਗਏ ਹਨ। ਇਕ ਤੋਂ ਬਾਅਦ ਇਕ ਫੈਸਲੇ ਬੈਕਫਾਇਰ ਕਰਨ ਲੱਗੇ ਹਨ। ਵਰਲਡ ਕੱਪ ਚੱਲ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਵੱਡੀ ਤੋਂ ਵੱਡੀ ਟੀਮ ਇਕ ਵੱਡਾ ਮੈਚ ਹਰਾਉਣ ਤੋਂ ਬਾਅਦ ਕਿਵੇ ਇਕਦਮ ਦਬਾਅ 'ਚ ਆਉਣ ਲੱਗ ਜਾਂਦੇ ਹਨ। ਭਾਜਪਾ ਨਾਲ ਕੁਝ ਅਜਿਹਾ ਹੀ ਦਿਖਾਈ ਦੇਣ ਲੱਗ ਗਿਆ ਹੈ। ਦਿੱਲੀ ਦੀਆਂ ਚੋਣਾਂ ਨਜਿੱਠਦੇ ਹੋਏ ਹੀ ਬਿਹਾਰ ਦੇ ਜੀਤਨ ਲਾਲ ਮਾਂਝੀ 'ਤੇ ਦਾਅ ਲਗਾਉਣ ਦੀ ਹੜਬੜਾਹਟ ਹੋਈ। ਹਰ ਸੂਬੇ 'ਚ ਗਵਰਨਰ ਜਿਵੇਂ ਹੀ ਅਹੁਦਿਆ 'ਤੇ ਰੱਖੇ ਗਏ ਪ੍ਰੋਗਰਾਮ 'ਤੇ ਹਰ ਮਹੀਨੇ ਕਰੋੜਾਂ ਰੁਪਏ ਜਨਤਾ ਦੀ ਕਮਾਈ ਤੋਂ ਖਰਚ ਕੀਤੇ ਜਾਂਦੇ ਹਨ ਕਿ ਜੇਕਰ ਪ੍ਰਦੇਸ਼ 'ਚ ਸਿਆਸੀ ਸੰਕਟ ਖੜਾ ਹੋ ਜਾਵੇ (ਜਿਵੇ ਕਿ ਬਿਹਾਰ) 'ਚ ਹੋਇਆ ਸੀ ਪਰ ਬਿਹਾਰ ਸੰਕਟ 'ਤੇ ਸਾਰੇ ਦੇਸ਼ ਨੇ ਦੇਖਿਆ ਕਿ ਲਗਭਗ ਇਕ ਹਫਤਾ ਗਵਰਨਰ ਦੇ ਦਰਸ਼ਨ ਹੀ ਹੋਏ। ਜਦੋਂ ਸਾਹਮਣੇ ਆਏ ਤਾਂ ਜੀਤਨ ਰਾਮ ਮਾਂਝੀ ਨੂੰ ਪੂਰਾ ਸਮÎਾਂ ਦਿੱਤਾ ਗਿਆ ਤਾਂਕਿ ਉਹ ਬਿਹਾਰ 'ਚ ਸਿਆਸੀ ਭੰਨਤੋੜ ਕਰ ਲੈਣ। ਜਦੋਂ ਕੁਝ ਵੀ ਨਾ ਕਰ ਸਕੇ ਤਾਂ ਵੀ ਭਾਜਪਾ ਬੁਲਾਰੇ ਬੜੀ ਬੇਸ਼ਰਮੀ ਨਾਲ ਟੀ. ਵੀ. 'ਤੇ ਗਲਤ ਭਾਸ਼ਾ ਦੀ ਵਰਤੋਂ ਕਰਦੇ ਦੇਖੇ ਪਰ ਆਖਿਰਕਾਰ ਮਾਂਝੀ ਨੂੰ ਤਿਆਗਪੱਤਰ ਦੇਣਾ ਪਿਆ।
ਭਾਜਪਾ ਦਾ ਅਗਲਾ ਫੈਸਲਾ ਸੰਘ ਨੂੰ ਵੀ ਬੰਗਲੇ ਝਾਕਣ 'ਤੇ ਮਜਬੂਰ ਕਰਨ ਵਾਲਾ ਸਾਬਤ ਹੁੰਦਾ ਦਿਖ ਰਿਹਾ ਹੈ। ਜੰਮੂ ਕਸ਼ਮੀਰ 'ਚ ਰੁੱਕੀ ਹੋਈ ਸਰਕਾਰ ਬਣਨ ਦੇ ਫੈਸਲੇ ਨੂੰ ਲੈ ਕੇ ਆਪਣੀ ਵਿਚਾਰਧਾਰਾ ਨਾਲ ਜੁੜਿਆ ਮੁੱਦਾ ਮਨੋ ਸ਼੍ਰੀਨਗਰ ਦੇ ਲਾਲ ਚੌਕ ਦੇ ਕੁੜੇਦਾਨ 'ਚ ਸੁੱਟ ਦਿੱਤਾ। ਉਹ ਸੀ ਭਾਜਪਾ ਦੇ ਗਠਨ ਸਮੇਂ ਕੀਤਾ ਗਿਆ ਸੰਕਲਪ, ਕਸ਼ਮੀਰ ਦੀ ਧਾਰਾ 370 ਦਾ ਸਫਾਇਆ। ਮੁਫਤੀ ਮੁਹੰਮਦ ਸਈਦ ਦੀ ਪੀਡੀਪੀ ਨਾਲ ਗਠਜੋੜ ਦਾ ਇਹ ਸਿੱਧਾ ਮਤਲਬ ਸੀ ਰਾਮ ਮੰਦਿਰ ਦੀ ਧਾਰਾ 370 ਦਾ ਮੁੱਦਾ ਵੀ ਗਿਆ ਕੱਚਰੇ ਪੇਟੀ 'ਚ। ਉਸ ਤੋਂ ਬਾਅਦ ਇਕ ਤੋਂ ਬਾਅਦ ਇਕ ਕਰਕੇ ਮੁਫਤੀ ਸਾਹਬ ਦੀਆਂ ਹਰਕਤਾਂ ਲਗਾਤਾਰ ਭਾਜਪਾ ਦੀ ਬੇਇਜ਼ਤੀ ਕਰਨ ਵਾਲੀ ਸਾਬਤ ਹੋ ਰਹੀ ਹੈ। ਸਭ ਤੋਂ ਪਹਿਲਾਂ ਜਿਸ ਜੰਮੂ ਕਸ਼ਮੀਰ ਦੇ ਲੋਕ ਨੇ ਪ੍ਰਭਾਵ ਨੂੰ ਬੁਲੇਟ ਤੋਂ ਵੱਧ ਪ੍ਰਭਾਵਸ਼ਾਲੀ ਬਣਾ ਕੇ ਸਾਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ।
ਮੁਫਤੀ ਸਾਹਬ ਨੂੰ ਮੁੱਖ ਮੰਤਰੀ ਬਣਦੇ ਹੀ ਕਸ਼ਮੀਰ ਦੀਆਂ ਸਫਲ ਚੋਣਾਂ ਲਈ ਉਸ ਇਨਸਾਨ ਦੀ ਬਜਾਏ ਪਾਕਿਸਤਾਨ ਦੀ ਸਰਕਾਰ ਅਤੇ ਅੱਤਵਾਦੀ ਗੁਟਾਂ ਦਾ ਜ਼ਿਆਦਾ ਵੱਡਾ ਯੋਗਦਾਨ ਮਹਿਸੂਸ ਹੋਇਆ। ਹੁਣ ਤਾਂ ਹੱਦ ਹੋ ਗਈ ਕਸ਼ਮੀਰ ਘਾਟੀ 'ਚ ਹੋਈ ਪੱਥਰਬਾਜ਼, ਜਿਸ 'ਚ 110 ਲੋਕ ਮਾਰੇ ਗਏ ਸਨ ਉਸ ਦਾ ਜ਼ਿੰਮੇਵਾਰ ਮਸਰਤ ਨਾਂ ਦਾ ਵੱਖਵਾਦੀ ਇੰਨਾ ਪਸੰਦ ਆਇਆ ਕਿ ਉਸ ਨੂੰ ਰਿਹਾਅ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮਸਰਤ ਦੇ ਸਿਰ 'ਤੇ ਗ੍ਰਿਫਤਾਰੀ ਤੋਂ ਪਹਿਲਾਂ 10 ਲੱਖ ਦਾ ਇਨਾਮ ਸੀ। ਜਦੋਂ ਉਸ ਨੂੰ ਫੜਿਆ ਗਿਆ ਸੀ, ਉਸ ਤੋਂ ਬਾਅਦ ਕਸ਼ਮੀਰ ਘਾਟੀ 'ਚ ਪੱਥਰਬਾਜ਼ੀ ਬੰਦ ਹੋ ਗਈ ਸੀ। ਹੁਣ ਭਾਜਪਾ ਅਤੇ ਸੰਘ ਨੂੰ ਲੱਗਣ ਲੱਗ ਗਿਆ ਹੈ ਗਲੇ 'ਚ ਆਪਣੇ ਹੱਥਾਂ ਨਾਲ ਹੀ ਕੋਬਰਾ ਪਾ ਲਿਆ। ਅਸਲ 'ਚ ਕਾਂਗਰਸ ਭਾਜਪਾ ਦਾ ਜੋ ਅਲਿਖਤੀ ਸਮਝੌਤਾ ਉਸ ਦੇ ਚਲਦਿਆਂ ਦੋਵੇਂ ਦੱਲ ਇਸ ਗੱਲ ਨਾਲ ਸਹਿਮਤ ਹਨ ਕਿ ਜਿੱਥੋਂ ਤੱਕ ਹੋ ਸਕੇ ਖੇਤਰੀ ਦਲਾਂ ਨੂੰ ਦੇ ਪ੍ਰਭਾਵ ਨੂੰ ਖਤਮ ਕੀਤਾ ਜਾਵੇ ਜਦੋਂਕਿ ਮੁਫਤੀ ਜੋ ਕਰ ਰਹੇ ਹਨ ਉਹ ਆਪਣੀ ਖੇਤਰੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਲਈ ਕਰ ਰਹੇ ਹਨ। ਇਸ ਲਈ ਸਾਡੀ ਮੁਫਤ ਦੀ ਸਲਾਹ ਹੈ ਕਿ ਭਾਜਪਾ ਆਪਣਾ ਲਿਖਿਆ-ਪੜਿਆ ਵਿਚਾਰ ਲਵੇ ਕਿਉਂਕਿ ਭਾਜਪਾ ਦੀ ਮੁਫਤ 'ਚ ਹੀ ਮਿੱਟੀ ਪਟਵਾਉਣ ਵਾਲੇ ਕਾਰਨਾਮੇ ਰੋਜ਼ਾਨਾ ਕਰਨਗੇ।
ਅਰਜੁਨ ਸ਼ਰਮਾ
ਮੈਦਾਨ-ਏ-ਜੰਗ 'ਚ ਜੂਝ ਰਹੀਆਂ ਹਨ 'ਮਰਦਾਨੀਆਂ', ਹੁਣ ਤਾਂ ਇਨ੍ਹਾਂ ਬਾਰੇ ਸੋਚ ਨੂੰ ਬਦਲੋਂ
NEXT STORY