ਨਵੀਂ ਦਿੱਲੀ- ਬ੍ਰਾਜ਼ੀਲ ਦੀ ਮੋਬਾਈਲ ਫੋਨ ਬਣਾਉਣ ਵਾਲੀ ਕੰਪਨੀ Rio Mobile ਹੁਣ ਭਾਰਤ 'ਚ ਵੀ ਦਸਤਕ ਦੇ ਚੁੱਕੀ ਹੈ। ਕੰਪਨੀ ਨੇ ਆਪਣੇ ਤਿੰਨ ਨਵੇਂ 3ਜੀ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ਤਿੰਨਾਂ ਹੀ ਰਿਓ ਸਮਾਰਟਫੋਨਸ ਨੂੰ ਰਿਓ ਲੰਡਨ, ਰਿਓ ਪੈਰਿਸ ਤੇ ਰਿਓ ਨਿਊਯਾਰਕ ਨਾਮ ਤੋਂ ਵਿਸ਼ੇਸ਼ਤੌਰ 'ਤੇ ਸਨੈਪਡੀਲ 'ਤੇ ਉਪਲੱਬਧ ਕਰਵਾਇਆ ਗਿਆ ਹੈ।
ਇਹ ਸਾਰੇ ਸਮਾਰਟਫੋਨਸ ਐਂਡਰਾਇਡ 4.4 ਕਿਟਕੈਟ 'ਤੇ ਕੰਮ ਕਰਦੇ ਹਨ। ਇਨ੍ਹਾਂ 'ਚ 1.3 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ, 512 ਐਮ.ਬੀ. ਰੈਮ ਤੇ 4 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਤਿੰਨਾਂ ਹੀ ਸਮਾਰਟਫੋਨਸ ਦੀ ਕੀਮਤ 3399 ਰੁਪਏ ਤੋਂ 4999 ਰੁਪਏ ਦੇ 'ਚ ਰੱਖੀ ਗਈ ਹੈ।
ਰਿਓ ਲੰਡਨ ਸਮਾਰਟਫੋਨਸ ਦੇ ਖਾਸ ਫੀਚਰ
ਇਹ ਇਸ ਸੀਰੀਜ਼ ਦਾ ਸਭ ਤੋਂ ਸਸਤਾ 3ਜੀ ਸਮਾਰਟਫੋਨ ਹੈ ਜੋ ਐਂਡਰਾਇਡ 4.4 ਕਿਟਕੈਟ ਓ.ਐਸ. 'ਤੇ ਕੰਮ ਕਰਦਾ ਹੈ। ਇਸ 'ਚ 4 ਇੰਚ ਦੀ ਡਿਸਪਲੇ ਸਕਰੀਨ, 5 ਮੈਗਾਪਿਕਸਲ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਰਿਅਰ, 2 ਮੈਗਾਪਿਕਸਲ ਦਾ ਕੈਮਰਾ ਫਰੰਟ ਤੇ 1500 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਕੀਮਤ 3399 ਰੁਪਏ ਰੱਖੀ ਗਈ ਹੈ।
ਰਿਓ ਪੈਰਿਸ ਸਮਾਰਟਫੋਨ 'ਚ ਕੀ ਖਾਸ ਹੈ
ਇਹ ਇਸ ਸੀਰੀਜ਼ ਦਾ ਮਿਡ ਰੇਂਜ ਸਮਾਰਟਫੋਨ ਹੈ ਜਿਸ ਨਾਲ 4.5 ਇੰਚ ਦੀ ਐਫ.ਡਬਲਯੂ.ਵੀ.ਜੀ.ਏ. ਆਈ.ਪੀ.ਐਸ. ਡਿਸਪਲੇ ਸਕਰੀਨ ਦਿੱਤੀ ਗਈ ਹੈ। ਇਸ 'ਚ 5 ਮੈਗਾਪਿਕਸਲ ਕੈਮਰਾ ਐਲ.ਈ.ਡੀ. ਫਲੈਸ਼ ਦੇ ਨਾਲ ਰਿਅਰ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ 1700 ਐਮ.ਏ.ਐਚ. ਦੀ ਬੈਟਰੀ ਨਾਲ ਲੈਸ ਹੈ।
ਰਿਓ ਨਿਊਯਾਰਕ ਸਮਾਰਟਫੋਨ ਦੇ ਖਾਸ ਫੀਚਰ
ਇਹ ਇਸ ਸੀਰੀਜ਼ ਦਾ ਟਾਪ ਐਂਡ ਸਮਾਰਟਫੋਨ ਹੈ ਜਿਸ 'ਚ 5 ਇੰਚ ਦੀ ਐਫ.ਡਬਲਯੂ.ਵੀ.ਜੀ.ਏ. ਆਈ.ਪੀ.ਐਸ. ਡਿਸਪਲੇ ਸਕਰੀਨ ਦਿੱਤੀ ਗਈ ਹੈ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ 2000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।
ਆਰ.ਬੀ.ਆਈ. ਦੇ ਰੁਪਏ ਦੀ ਸੰਦਰਭ ਦਰ
NEXT STORY