ਨਵੀਂ ਦਿੱਲੀ- ਕਾਂਗਰਸ ਨੇ ਆਮ ਆਦਮੀ ਪਾਰਟੀ ਵਿਚ ਮਚੇ ਘਮਾਸਾਨ ਦੇ ਬਹਾਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ 'ਬਹੁਰੂਪੀਆ' ਦੱਸਿਆ ਅਤੇ ਕਿਹਾ ਕਿ ਹੋਲੀ-ਹੋਲੀ ਉਨ੍ਹਾਂ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਕਾਂਗਰਸ ਬੁਲਾਰੇ ਰੀਤਾ ਬਹੁਗੁਣਾ ਜੋਸ਼ੀ ਨੇ ਕਿਹਾ ਕਿ ਕੇਜਰੀਵਾਲ ਤਾਨਾਸ਼ਾਹ ਵਾਂਗ ਕੰਮ ਕਰਦੇ ਹਨ ਅਤੇ ਤਾਨਾਸ਼ਾਹ ਵਾਂਗ ਰਹਿੰਦੇ ਹਨ।
ਉਹ ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦਿੰਦੇ ਹਨ। ਉਨ੍ਹਾਂ ਦੀ ਤਾਨਾਸ਼ਾਹੀ ਇਸ ਕਦਰ ਵਧ ਗਈ ਹੈ ਕਿ ਪਾਰਟੀ ਦੇ ਸੰਮੇਲਨ ਵਿਚ ਕੈਮਰਾ ਜਾਂ ਮੋਬਾਈਲ ਲੈ ਕੇ ਜਾਣ ਦੀ ਵੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਕੇਜਰੀਵਾਲ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੇ ਇਸ ਬਦਲੇ ਰੂਪ ਨੂੰ ਦੇਖ ਕੇ ਦਿੱਲੀ ਦੀ ਜਨਤਾ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਪਾਰਟੀ 'ਚ ਉਹ ਹੀ ਟਿਕਿਆ ਰਹਿ ਸਕਦਾ ਹੈ, ਜੋ ਕੇਜਰੀਵਾਲ ਦਾ 'ਭਜਨ' ਕਰੇਗਾ ਅਤੇ ਅਰਵਿੰਦ-ਅਰਵਿੰਦ ਦਾ ਜਾਪ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਅੰਦਰ ਲਗਾਤਾਰ ਲੜਾਈ ਹੋ ਰਹੀ ਹੈ ਅਤੇ ਪਾਰਟੀ ਝਗੜਾਲੂਆਂ ਦੀ ਪਾਰਟੀ ਬਣ ਗਈ ਹੈ।
'ਭਾਰਤ ਰਤਨ' ਨਾਲ ਨਵਾਜ਼ੇ ਗਏ 'ਅਟਲ'
NEXT STORY