ਸ਼ਿਓਪੁਰ, ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲੇ 'ਚ ਇਕ ਨਾਬਾਲਿਗਾ ਨਾਲ ਜਬਰ-ਜ਼ਨਾਹ ਅਤੇ ਉਸ ਦੀ ਮਾਂ ਅਤੇ ਭਰਾ ਨੂੰ ਮੁਲਜ਼ਮ ਵਲੋਂ ਜ਼ਿੰਦਾ ਦਫਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲੜਕੀ ਦੇ ਮਾਪਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ 21 ਮਾਰਚ ਨੂੰ ਮੁਰੈਨਾ ਜ਼ਿਲੇ ਦੇ ਕੈਲਾਰਸ ਨਿਵਾਸੀ ਰਾਮਸਨੇਹੀ ਜਾਟਵ, (37) ਜ਼ਿਲਾ ਹੈੱਡਕੁਆਰਟਰ ਤੋਂ 110 ਕਿਲੋਮੀਟਰ ਦੂਰ ਵੀਰਪੁਰ ਥਾਣੇ ਦੇ ਇਲਾਕੇ 'ਚ ਪੈਂਦੇ ਇਕ ਇੱਟਾਂ ਦੇ ਭੱਠੇ 'ਤੇ ਕੰਮ ਕਰਵਾਉਣ ਲਈ ਮੁਰੈਨਾ ਸ਼ਹਿਰ ਤੋਂ 16 ਸਾਲਾ ਇਕ ਲੜਕੀ, ਉਸ ਦੀ ਮਾਂ ਅਤੇ ਭਰਾ ਨੂੰ ਲਿਆਇਆ ਸੀ। ਜਾਟਵ ਨੇ ਉਸੇ ਦਿਨ ਲੜਕੀ ਨੂੰ ਨੇੜਲੇ ਜੰਗਲ 'ਚ ਲੱਕੜੀਆਂ ਇਕੱਠੀਆਂ ਕਰਨ ਦੇ ਬਹਾਨੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਉਨ੍ਹਾਂ ਦੱਸਿਆ ਕਿ ਲੜਕੀ ਨੇ ਜਦੋਂ ਇਹ ਗੱਲ ਆਪਣੇ ਭਰਾ ਅਤੇ ਮਾਂ ਨੂੰ ਦੱਸਣ ਦੀ ਧਮਕੀ ਦਿੱਤੀ ਤਾਂ ਜਾਟਵ ਨੇ ਉਸੇ ਰਾਤ ਪੂਜਾ ਅਰਚਨਾ ਦੇ ਬਹਾਨੇ ਤਿੰਨਾਂ ਨੂੰ ਪ੍ਰਸਾਦ 'ਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਖੁਆ ਦਿੱਤੀ। ਰਾਤ ਨੂੰ ਤਿੰਨਾਂ ਦੇ ਬੇਹੋਸ਼ ਹੋਣ 'ਤੇ ਮੁਲਜ਼ਮ ਨੇ ਲੜਕੀ ਦੀ ਮਾਂ ਅਤੇ ਭਰਾ ਨੂੰ ਇਕ ਡੂੰਘੇ ਖੱਡੇ 'ਚ ਨੱਪ ਦਿੱਤਾ ਅਤੇ ਬੇਹੋਸ਼ ਲੜਕੀ ਨਾਲ ਮੁੜ ਜਬਰ-ਜ਼ਨਾਹ ਕੀਤਾ। ਲੜਕੀ ਨੇ ਹੋਸ਼ ਆਉਣ 'ਤੇ ਆਪਣੇ ਵਾਰਿਸਾਂ ਬਾਰੇ ਪੁੱਛਿਆ ਤਾਂ ਇਸ 'ਤੇ ਮੁਲਜ਼ਮ ਉਸ ਨੂੰ 4 ਦਿਨਾਂ ਤਕ ਕਾਨਪੁਰ, ਓਨਾਵ ਅਤੇ ਆਗਰਾ ਤਕ ਘੁਮਾਉਂਦਾ ਰਿਹਾ। ਮੁਲਜ਼ਮ ਨੇ ਉਥੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ।
ਕੱਲ ਲੜਕੀ ਨੇ ਪਰਤਣ ਮਗਰੋਂ ਵੀਰਪੁਰ ਪੁਲਸ ਥਾਣੇ 'ਚ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਦੇ ਮਗਰੋਂ ਪੁਲਸ ਨੇ ਜਾਟਵ ਨੂੰ ਭੱਠੇ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਗੁਨਾਹ ਮੰਨ ਲਿਆ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਖੱਡੇ 'ਚੋਂ ਬਰਾਮਦ ਕਰਦੇ ਹੋਏ ਮੁਲਜ਼ਮ ਵਿਰੁੱਧ ਹੱਤਿਆ, ਜਬਰ-ਜ਼ਨਾਹ ਅਤੇ ਨਾਬਾਲਿਗਾ ਨੂੰ ਅਗਵਾ ਕਰਨ ਸੰਬੰਧੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।
'ਅਟਲ' ਨੂੰ 'ਭਾਰਤ ਰਤਨ' ਮਿਲਣ ਨਾਲ ਖੁਸ਼ ਹਨ ਲਖਨਊਵਾਸੀ
NEXT STORY