ਨਵੀਂ ਦਿੱਲੀ(ਹਿ.)- ਗਹਿਣਿਆਂ ਲਈ ਵਿਰਾਸਤੀ ਤੌਰ 'ਤੇ ਸੋਨਾ ਭਾਰਤੀਆਂ ਦੀ ਪਹਿਲੀ ਪਸੰਦ ਅਤੇ ਪਲੈਟੀਨਮ ਨੂੰ ਰਈਸਾਂ ਦੀ ਸ਼ਾਨ ਸਮਝਿਆ ਜਾਂਦਾ ਹੈ ਪਰ ਅੱਜ ਪਲੈਟੀਨਮ ਸੋਨੇ ਤੋਂ ਸਸਤਾ ਹੋ ਗਿਆ ਹੈ। ਇਹੋ ਕਾਰਨ ਹੈ ਕਿ ਪਲੈਟੀਨਮ ਦੀ ਮੰਗ ਵਿਚ ਵੀ ਜ਼ੋਰਦਾਰ ਇਜ਼ਾਫਾ ਹੋਇਆ ਹੈ। ਜਾਣਕਾਰਾਂ ਅਨੁਸਾਰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ਵਿਚ ਵੀ ਪਲੈਟੀਨਮ ਦੀ ਮੰਗ ਵਿਚ ਤੇਜ਼ੀ ਦਾ ਰੁਝਾਨ ਜਾਰੀ ਰਹੇਗਾ। ਬਾਜ਼ਾਰ ਸੂਤਰਾਂ ਅਨੁਸਾਰ ਰਾਜਧਾਨੀ ਦਿੱਲੀ ਵਿਚ ਪਲੈਟੀਨਮ ਦੀਆਂ ਕੀਮਤਾਂ 26, 250 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਚੁੱਕੀਆਂ ਹਨ। ਇਸ ਦੇ ਮੁਕਾਬਲੇ ਵਿਚ ਸੋਨੇ ਦੀ ਮੰਗਲਵਾਰ ਨੂੰ ਜਾਰੀ ਕੀਮਤ 100 ਰੁਪਏ ਤੇਜ਼ੀ ਨਾਲ 26, 550 ਰੁਪਏ ਪ੍ਰਤੀ 10 ਗਾਮ ਰਹੀ। ਭਾਰਤੀ ਬਾਜ਼ਾਰਾਂ ਵਿਚ ਬਹੁਕੀਮਤੀ ਧਾਤਾਂ ਦੀਆਂ ਕੀਮਤਾਂ ਤੈਅ ਕਰਨ ਵਾਲੇ ਕੌਮਾਂਤਰੀ ਬਾਜ਼ਾਰ ਵਿਚ ਵੀ ਪਲੈਟੀਨਮ ਦੀ ਕੀਮਤ 1,150 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਹੈ। ਇਸਦੇ ਉਲਟ ਸੋਨਾ 1, 204.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ।
ਸਰਾਫਾ ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਵਧਦੀਆਂ ਕੀਮਤਾਂ ਅਤੇ ਪਲੈਟੀਨਮ ਪ੍ਰਤੀ ਨੌਜਵਾਨਾਂ ਦੇ ਰੁਝਾਨ ਕਾਰਨ ਭਾਅ ਵਿਚ ਇਹ ਫਰਕ ਦੇਖਣ ਨੂੰ ਮਿਲਿਆ ਹੈ। ਇਸ ਦੇ ਇਲਾਵਾ ਪਲੈਟੀਨਮ ਦੀਆਂ ਡਿਗੀਆਂ ਕੀਮਤਾਂ ਕਾਰਨ ਵੀ ਇਸ ਦੀ ਮੰਗ ਵਿਚ ਤੇਜ਼ੀ ਦਾ ਰੁਝਾਨ ਬਣਿਆ ਰਹੇਗਾ। ਫਰਵਰੀ ਤੋਂ ਮਾਰਚ ਦੇ ਦੌਰਾਨ ਪਲੈਟੀਨਮ ਦੇ ਗਹਿਣਿਆਂ ਦੀ ਮੰਗ ਵਿਚ 40 ਤੋਂ 50 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਵਿਸ਼ਵ ਪਲੈਟੀਨਮ ਨਿਵੇਸ਼ ਪ੍ਰੀਸ਼ਦ (ਡਬਲਯੂ. ਪੀ. ਆਈ. ਸੀ. ) ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਪਲੈਟੀਨਮ ਦੇ ਗਹਿਣਿਆਂ ਦੀ ਮੰਗ ਵਿਚ 25 ਫੀਸਦੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਸ ਵਿਚ 15 ਫੀਸਦੀ ਦਾ ਹੋਰ ਵਾਧਾ ਹੋਣ ਦਾ ਅਨੁਮਾਨ ਹੈ।
ਕਿਉਂ ਪਹਿਲੀ ਪਸੰਦ ਹੈ ਸੋਨਾ
ਸੋਨੇ ਨੂੰ ਮਹਿੰਗਾਈ ਦੇ ਵਿਰੁੱਧ ਇਕ ਬਿਹਤਰੀਨ ਬਦਲ ਮੰਨਿਆਂ ਜਾਂਦਾ ਹੈ। ਇਹੋ ਕਾਰਨ ਹੈ ਕਿ ਭਾਰਤ ਵਿਚ ਇਸਦੇ ਪ੍ਰਤੀ ਜ਼ਿਆਦਾ ਲਗਾਅ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਪਿਛਲੇ 3 ਸਾਲਾਂ ਤੋਂ ਸੋਨਾ ਨਾਕਾਰਾਤਮਿਕ ਰਿਟਰਨ ਦੇ ਰਿਹਾ ਹੈ ਪਰ ਇਸ ਤੋਂ ਪਹਿਲਾਂ ਲਗਾਤਾਰ 12 ਸਾਲਾਂ ਤੱਕ ਸੋਨਾ ਨਿਵੇਸ਼ ਦਾ ਇਕ ਬਿਹਤਰੀਨ ਸਾਧਨ ਸਾਬਤ ਹੋਇਆ ਸੀ। ਇਸ ਤੋਂ ਇਲਾਵਾ ਸੋਨੇ ਨੂੰ ਵੇਚਣ 'ਤੇ ਇਸ ਦੀ ਕੀਮਤ ਵੀ ਚੰਗੀ ਮਿਲਦੀ ਹੈ।
ਅਮੀਰ ਐੱਲ. ਪੀ. ਜੀ. ਸਬਸਿਡੀ ਛੱਡਣ : ਮੋਦੀ
NEXT STORY