ਗਰਮੀਆਂ ਦੀ ਆਮਦ ਹੋ ਚੁੱਕੀ ਹੈ ਅਤੇ ਸੰਤਰਾ ਗਰਮੀਆਂ 'ਚ ਲੋਕ ਬੜੇ ਚਾਅ ਨਾਲ ਖਾਂਦੇ ਹਨ। ਇਸ ਨਾਲ ਪਿਆਸ ਵੀ ਤੁਰੰਤ ਬੁੱਝ ਜਾਂਦੀ ਹੈ। ਉਂਝ ਤਾਂ ਕੁਝ ਸੋਫਟ ਡਰਿੰਕਸ ਕੁਝ ਦੇਰ ਲਈ ਤੁਹਾਨੂੰ ਰਾਹਤ ਦੇ ਸਕਦੇ ਹਨ ਪਰ ਇਨ੍ਹਾਂ ਦਾ ਬਹੁਤਾ ਸੇਵਨ ਸਰੀਰ 'ਤੇ ਬੁਰਾ ਅਸਰ ਪਾਉਂਦਾ ਹੈ। ਇਸ ਦੇ ਬਦਲੇ ਤੁਸੀਂ ਸੰਤਰੇ ਦਾ ਰਸ ਪੀ ਸਕਦੇ ਹੋ ਜਾਂ ਇਸ ਨੂੰ ਸਾਬਤ ਖਾ ਸਕਦੇ ਹੋ, ਇਸ ਨਾਲ ਤੁਸੀਂ ਤਿੱਖੀ ਧੁੱਪ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚੇ ਰਹੋਗੇ। ਸੰਤਰਾ ਨਾ ਸਿਰਫ ਕਲੇਜਾ ਠਾਰਦਾ ਹੈ, ਸਗੋਂ ਇਸ ਦੇ ਹੋਰ ਵੀ ਬਹੁਤ ਸਾਰੇ ਗੁਣ ਹਨ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ।
ਮੱਖੀ, ਮੱਛਰ ਅਤੇ ਖਟਮਲ ਰੱਖੇ ਦੂਰ
ਸੰਤਰੇ ਦੇ ਸੁੱਕੇ ਛਿਲਕਿਆਂ ਜਾਂ ਉਸ ਦੇ ਪਾਊਡਰ ਨੂੰ ਜੇਕਰ ਭਖਦੇ ਕੋਲ਼ਿਆਂ 'ਤੇ ਪਾ ਕੇ ਸਾਰੇ ਕਮਰਿਆਂ 'ਚ ਧੂਣੀ ਦਿੱਤੀ ਜਾਵੇ ਤਾਂ ਇਸ ਨਾਲ ਮੱਖੀ, ਮੱਛਰ ਅਤੇ ਖਟਮਲ ਦੌੜ ਜਾਂਦੇ ਹਨ। ਸੰਤਰਾ ਇਕ ਜ਼ਬਰਦਸਤ ਐਨਰਜੀ ਦੇਣ ਵਾਲਾ ਫਲ ਹੈ। ਇਸ ਦਾ ਬਨਸਪਤੀ ਨਾਂ ਸਿਟ੍ਰਸ ਰੇਟੀਕੁਲੇਟਾ ਹੈ। ਸੰਤਰੇ 'ਚ ਗੁਲੂਕੋਜ਼ ਅਤੇ ਡੈਕਸਟੋਲ ਵਰਗੇ ਤੱਤ ਭਰਪੂਰ ਹੁੰਦੇ ਹਨ, ਜੋ ਸਰੀਰਕ ਸ਼ਕਤੀ ਲਈ ਜ਼ਰੂਰੀ ਹਨ। ਸੰਤਰੇ ਦੇ ਰਸ 'ਚ ਵਿਟਾਮਿਨ 'ਸੀ', 'ਵਿਟਾਮਿਨ ਬੀ' ਕੰਪਲੈਕਸ, ਵਿਟਾਮਿਨ 'ਏ' ਆਦਿ ਕਈ ਖਣਿਜ ਤੱਤ ਅਤੇ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਚਮੜੀ ਦੀ ਸਫਾਈ ਕਰਦਾ ਹੈ
ਰਾਤ ਨੂੰ ਸੌਣ ਤੋਂ ਪਹਿਲਾਂ 2 ਚੱਮਚ ਸੰਤਰੇ ਦੇ ਰਸ 'ਚ 2 ਚੱਮਚ ਸ਼ਹਿਦ ਮਿਲਾ ਕੇ 20 ਮਿੰਟ ਤੱਕ ਚਿਹਰੇ 'ਤੇ ਲਗਾਓ। ਇਸ ਪਿੱਛੋਂ ਸਾਫ ਰੂੰ ਨੂੰ ਦੁੱਧ 'ਚ ਭਿਓਂ ਕੇ ਚਿਹਰੇ ਦੀ ਸਫਾਈ ਕਰਨੀ ਚਾਹੀਦੀ ਹੈ। ਰੋਜ਼ਾਨਾ ਇੰਝ ਕਰਨ ਨਾਲ ਨਤੀਜਾ ਤੁਹਾਨੂੰ ਆਪਣੇ-ਆਪ ਨਜ਼ਰ ਆਵੇਗਾ।
ਲੂ ਤੋਂ ਬਚਾਉਂਦਾ ਹੈ
ਗਰਮੀਆਂ 'ਚ ਲੂ ਲੱਗਣ 'ਤੇ ਦਿਨ 'ਚ ਚਾਰ ਵਾਰ ਸੰਤਰੇ ਦਾ ਰਸ ਪੀਣਾ ਫਾਇਦੇਮੰਦ ਹੁੰਦਾ ਹੈ। ਪਿੱਤ ਦੇ ਇਲਾਜ ਲਈ ਡਾਂਗ (ਗੁਜਰਾਤ) ਦੇ ਆਦੀਵਾਸੀ ਸੰਤਰੇ ਦੇ ਛਿਲਕਿਆਂ ਨੂੰ ਛਾਂ 'ਚ ਸੁਕਾ ਕੇ ਪਾਊਡਰ ਬਣਾ ਲੈਂਦੇ ਹਨ ਅਤੇ ਇਸ 'ਚ ਥੋੜ੍ਹਾ ਜਿਹਾ ਤੁਲਸੀ ਦਾ ਪਾਣੀ ਅਤੇ ਗੁਲਾਬਜਲ ਮਿਲਾ ਕੇ ਸਰੀਰ 'ਤੇ ਲਗਾਉਂਦੇ ਹਨ। ਇੰਝ ਕਰਨ ਨਾਲ ਤੁਰੰਤ ਅਰਾਮ ਮਿਲਦਾ ਹੈ।
ਬਵਾਸੀਰ ਤੋਂ ਰਾਹਤ ਦਿੰਦੈ
ਜੇਕਰ ਤੁਸੀਂ ਇਸ ਸਮੱਸਿਆ ਤੋਂ ਪੀੜਤ ਹੋ ਤਾਂ ਖਾਣਾ ਖਾਣ ਪਿੱਛੋਂ ਅੱਧਾ ਗਲਾਸ ਸੰਤਰੇ ਦਾ ਰਸ ਰੋਜ਼ ਪੀਓ। ਇਸ ਨਾਲ ਪੇਟ ਦੀ ਅਲਸਰ ਠੀਕ ਹੁੰਦੀ ਹੈ। ਛਾਂ 'ਚ ਸੁਕਾਏ ਗਏ ਸੰਤਰੇ ਦੇ ਛਿਲਕਿਆਂ ਨੂੰ ਬਾਰੀਕ ਪੀਸ ਲਓ ਅਤੇ ਘਿਓ ਨਾਲ ਬਰਾਬਰ ਮਾਤਰਾ 'ਚ ਮਿਲਾਓ। ਦਿਨ 'ਚ ਤਿੰਨ ਵਾਰ ਇਸ ਦਾ 1-1 ਚੱਮਚ ਪੀਣ ਨਾਲ ਬਵਾਸੀਰ 'ਚ ਅਰਾਮ ਮਿਲਦਾ ਹੈ।
ਇੰਟੇਸਟਾਈਨ ਦੇ ਰੋਗ ਤੋਂ ਛੁਟਕਾਰਾ ਦਿਵਾਉਂਦੈ
ਸੰਤਰੇ ਦੇ ਰਸ ਨੂੰ ਗਰਮ ਕਰਕੇ ਇਸ 'ਚ ਕਾਲਾ ਨਮਕ ਅਤੇ ਸੁੰਡ ਦਾ ਰਸ ਮਿਲਾ ਲਓ। ਇੰਝ ਕਰਨ ਨਾਲ ਬਦਹਜ਼ਮੀ ਅਤੇ ਪੇਟ ਨਾਲ ਸੰਬੰਧਤ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
ਜੁੱਤੀਆਂ 'ਚੋਂ ਦੁਰਗੰਧ ਦੂਰ ਕਰਦੈ
ਅਕਸਰ ਸੰਤਰਾ ਖਾਣ ਪਿੱਛੋਂ ਅਸੀਂ ਇਸ ਦੇ ਛਿਲਕੇ ਕੂੜੇਦਾਨ 'ਚ ਸੁੱਟ ਦਿੰਦੇ ਹਨ, ਬਿਨਾਂ ਇਹ ਜਾਣਿਆਂ ਕਿ ਇਸ ਦੇ ਛਿਲਕੇ ਕਿੰਨੇ ਫਾਇਦੇਮੰਦ ਹਨ। ਸੰਤਰੇ ਦੇ ਛਿਲਕਿਆਂ ਨੂੰ ਰਾਤ ਨੂੰ ਦੁਰਗੰਧ ਵਾਲੇ ਬੂਟਾਂ ਜਾਂ ਜੁੱਤੀਆਂ 'ਚ ਰੱਖ ਦਿਓ। ਸਵੇਰ ਨੂੰ ਇਹ ਛਿਲਕੇ ਕੱਢ ਦਿਓ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਬੂਟਾਂ ਦੀ ਦੁਰਗੰਧ ਖਤਮ ਹੋ ਗਈ ਹੈ।
ਪੈਰਾਂ ਦੀ ਦੁਰਗੰਧ ਤੋਂ ਛੁਟਕਾਰਾ
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਪੈਰਾਂ 'ਚੋਂ ਖਾਸ ਕਰ ਗਰਮੀਆਂ 'ਚ ਬੇਹੱਦ ਦੁਰਗੰਧ ਆਉਂਦੀ ਹੈ। ਇਸ ਤੋਂ ਛੁਟਕਾਰੇ ਲਈ ਸੰਤਰੇ ਦੇ ਛਿਲਕੇ ਬੇਹੱਦ ਕਾਰਗਰ ਹਨ। ਸੰਤਰੇ ਦੇ ਤਾਜ਼ਾ ਜਾਂ ਸੁੱਕੇ ਛਿਲਕਿਆਂ ਨੂੰ 2 ਲਿਟਰ ਕੋਸੇ ਪਾਣੀ 'ਚ ਉਬਾਲ ਕੇ ਇਸ 'ਚ ਪੈਰ ਡੁਬੋ ਕੇ ਰੱਖਣੇ ਚਾਹੀਦੇ ਹਨ। ਲੱਗਭਗ 2 ਤੋਂ 4 ਮਿੰਟ ਬਾਅਦ ਪੈਰਾਂ ਨੂੰ ਬਾਹਰ ਕੱਢ ਕੇ ਤੌਲੀਏ ਨਾਲ ਸਾਫ ਕਰੋ। ਹਫਤੇ 'ਚ 3-4 ਵਾਰ ਇੰਝ ਕਰਨ ਨਾਲ ਸਮੱਸਿਆ ਤੋਂ ਛੇਤੀ ਛੁਟਕਾਰਾ ਹੁੰਦਾ ਹੈ।
ਨਿਖਾਰੇ ਚਿਹਰੇ ਦੀ ਰੰਗਤ
ਬਾਜ਼ਾਰ 'ਚ ਰੰਗ ਗੋਰਾ ਕਰਨ ਵਾਲੀਆਂ ਬਹੁਤ ਸਾਰੀਆਂ ਕ੍ਰੀਮਾਂ ਦਾਅਵੇ ਕਰਦੀਆਂ ਹਨ, ਜੋ ਕਿ ਸੱਚ ਨਹੀਂ ਹੈ ਪਰ ਹਾਂ ਜੇਕਰ ਇਹ ਦਾਅਵਾ ਸੰਤਰੇ ਨੂੰ ਲੈ ਕੇ ਕੀਤਾ ਜਾਵੇ ਤਾਂ ਸੱਚ ਹੋ ਸਕਦਾ ਹੈ। ਇਸ ਨਾਲ ਚਿਹਰੇ 'ਚ ਨਿਖਾਰ ਜ਼ਰੂਰ ਆਉਂਦਾ ਹੈ। ਸੰਤਰੇ ਦੇ ਛਿਲਕਿਆਂ ਨੂੰ ਸੁੱਕਣ ਲਈ ਰੱਖ ਦਿਓ। ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਇਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ਦੇ 3 ਚੱਮਚ ਲੈ ਕੇ ਇਸ 'ਚ 3 ਚੱਮਚ ਦਹੀਂ ਚੰਗੀ ਤਰ੍ਹਾਂ ਘੋਲ ਲਓ। ਇਸ ਨੂੰ ਚਿਹਰੇ 'ਤੇ ਲਗਾ ਕੇ ਸੁੱਕਣ ਦਿਓ। ਫਿਰ 15-20 ਮਿੰਟਾਂ ਪਿੱਛੋਂ ਜਦੋਂ ਇਹ ਸੁੱਕ ਜਾਵੇ ਤਾਂ ਤਲੀ ਨਾਲ ਹਲਕਾ ਜਿਹਾ ਰਗੜ ਕੇ ਇਸ ਨੂੰ ਲਾਹ ਲਓ ਅਤੇ ਚਿਹਰਾ ਧੋ ਲਓ। ਤੌਲੀਏ ਨਾਲ ਚਿਹਰਾ ਸੁਕਾ ਕੇ ਥੋੜ੍ਹੀ ਜਿਹੀ ਮਾਇਸਚੁਰਾਇਜ਼ਿੰਗ ਕ੍ਰੀਮ ਲਗਾ ਲਓ। ਰੋਜ਼ਾਨਾ ਨਹਾਉਣ ਤੋਂ ਪਹਿਲਾਂ ਸਿਰਫ 15 ਦਿਨ ਇੰਝ ਕਰਕੇ ਦੇਖੋ।
ਗਠੀਏ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ ਇਹ ਡਰਿੰਕ
NEXT STORY