ਤੁਸੀਂ ਜੌਂ ਦਾ ਆਟਾ ਤਾਂ ਕਈ ਵਾਰ ਵਰਤਿਆ ਹੋਵੇਗਾ, ਅੱਜ ਦੱਸ ਰਹੇ ਹਾਂ ਜੌਂ ਦੇ ਪਾਣੀ ਦੇ ਫਾਇਦੇ। ਇਹ ਜੌਂ ਨੂੰ ਪਾਣੀ 'ਚ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਦਾ ਸਵਾਦ ਵਧਾਉਣ ਲਈ ਤੁਸੀਂ ਇਸ 'ਚ ਥੋੜ੍ਹੀ ਜਿਹੀ ਖੰਡ ਅਤੇ ਨਿੰਬੂ ਦਾ ਰਸ ਮਿਲਾ ਦਿਓ ਤਾਂ ਇਹ ਇਕ ਸਵਾਦੀ ਅਤੇ ਸਿਹਤ ਵਧਾਊ ਡਰਿੰਕ ਬਣ ਜਾਵੇਗਾ। ਦੱਸਦੇ ਹਾਂ ਜੌਂ ਦਾ ਪਾਣੀ ਬਣਾਉਣ ਦਾ ਤਰੀਕਾ ਅਤੇ ਇਸ ਦੇ ਲਾਭ-
ਪਾਣੀ ਕਿਵੇਂ ਬਣਾਈਏ
ਇਕ ਬਰਤਨ 'ਚ 2 ਵੱਡੇ ਚੱਮਚ ਜੌਂ ਨੂੰ ਇਕ ਕੱਪ ਪਾਣੀ 'ਚ ਮਿਲਾ ਕੇ ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਜੌਂ ਨਰਮ ਨਾ ਪੈ ਜਾਵੇ। ਫਿਰ ਇਸ ਨੂੰ ਕਿਸੇ ਛਾਣਨੀ, ਪੌਣੀ ਜਾਂ ਪਤਲੇ ਕੱਪੜੇ ਨਾਲ ਪੁਣ ਲਓ। ਇਸ ਦੇ ਲਈ ਛਿਲਕੇ ਵਾਲੀ ਜਾਂ ਬਿਨਾਂ ਛਿਲਕੇ ਦੀ ਜੌਂ ਵੀ ਵਰਤ ਸਕਦੇ ਹੋ। ਫਰਕ ਸਿਰਫ ਇੰਨਾ ਹੈ ਕਿ ਛਿਲਕੇ ਸਮੇਤ ਜੌਂ ਨੂੰ ਰਿਝਾਉਣ 'ਚ ਵਧੇਰੇ ਸਮਾਂ ਲੱਗਦਾ ਹੈ ਅਤੇ ਇਸ 'ਚ ਫਾਈਬਰ ਵੀ ਵਧੇਰੇ ਮਾਤਰਾ 'ਚ ਹੁੰਦਾ ਹੈ।
ਲਾਭ
1. ਇਸ 'ਚ ਮੌਜੂਦ ਬੀਟਾ-ਗਲੂਕੇਨ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਮਲ ਰਾਹੀਂ ਬਾਹਰ ਕੱਢਣ 'ਚ ਸਹਾਇਕ ਹੁੰਦਾ ਹੈ ਅਤੇ ਬਵਾਸੀਰ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਅੰਤੜੀਆਂ ਦੀ ਸਫਾਈ ਹੁੰਦੀ ਹੈ, ਜਿਸ ਨਾਲ ਪੇਟ ਦੇ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
2. ਇਹ ਮੂਤਰ ਵਧਾ ਕੇ ਸਰੀਰ 'ਚੋਂ ਬੇਕਾਰ ਪਾਣੀ ਅਤੇ ਜ਼ਹਿਰੀਲੇ ਪਦਾਰਥ ਬਾਹਰ ਕੱਢ ਦਿੰਦਾ ਹੈ।
3. ਗਰਮੀਆਂ 'ਚ ਜੌਂ ਦਾ ਸੇਵਨ ਹੋਰ ਵੀ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਹ ਗਰਮੀ ਦੂਰ ਕਰਕੇ ਠੰਡਕ ਦਿੰਦਾ ਹੈ। ਇਸ ਲਈ ਜੇਕਰ ਤੇਜ਼ ਮਸਾਲੇਦਾਰ ਖਾਣੇ ਨਾਲ ਤੁਹਾਡੇ ਪੇਟ 'ਚ ਜਲਨ ਹੋ ਰਹੀ ਹੋਵੇ ਤਾਂ ਜੌਂ ਦਾ ਪਾਣੀ ਤੁਹਾਨੂੰ ਫਾਇਦਾ ਦਿੰਦਾ ਹੈ।
4. ਜੌਂ ਐਂਟੀ-ਇੰਫਲਾਮੇਟਰੀ ਹੈ। ਗਠੀਆ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਨੂੰ ਜੌਂ ਦੇ ਪਾਣੀ ਨਾਲ ਵਧੇਰੇ ਫਾਇਦਾ ਮਿਲਦਾ ਹੈ।
5. ਇਸ ਦਾ ਬੀਟਾ-ਗਲੂਕੇਨ ਸਰੀਰ 'ਚ ਗੁਲੂਕੋਜ਼ ਨੂੰ ਸੋਖਣ ਦਾ ਕੰਮ ਕਰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਰੱਖਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਜੌਂ ਦਾ ਪਾਣੀ ਪੀਣ ਨਾਲ ਤੁਹਾਡੀ ਸ਼ੂਗਰ ਕਾਬੂ 'ਚ ਰਹਿੰਦੀ ਹੈ।
6. ਰੋਜ਼ਾਨਾ ਜੌਂ ਦੇ ਪਾਣੀ ਦਾ ਇਕ ਗਲਾਸ ਸਰੀਰ 'ਚ ਫਾਈਬਰ ਦੀ ਪੂਰਤੀ ਕਰਦਾ ਹੈ। ਫਾਈਬਰ ਦੀ ਬਹੁਤਾਤ ਕਾਰਨ ਇਹ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਘੱਟ ਕਰਦਾ ਹੈ। ਇਸ ਨਾਲ ਤੁਹਾਡਾ ਦਿਲ ਸਿਹਤਮੰਦ ਰਹਿੰਦਾ ਹੈ।
7. ਗੁਰਦੇ 'ਚ ਪੱਥਰੀ ਹੋਵੇ ਤਾਂ ਇਹ ਅਚੂਕ ਔਸ਼ਧੀ ਹੈ। ਇਕ ਗਲਾਸ ਜੌਂ ਦੇ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਬਾਹਰ ਨਿਕਲ ਜਾਂਦੀ ਹੈ ਅਤੇ ਗੁਰਦਾ ਠੀਕ ਰਹਿੰਦਾ ਹੈ।
ਤਣਾਅ ਦੇ ਸ਼ਿਕਾਰ ਮਾਪਿਆਂ ਦੇ ਬੱਚੇ ਹੋ ਸਕਦੇ ਨੇ 'ਮੋਟੇ'
NEXT STORY