ਮੁੰਬਈ- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਅਮਾਇਰਾ ਦਸਤੂਰ ਦਾ ਕਹਿਣਾ ਹੈ ਕਿ ਉਹ ਫਿਲਮ ਮਿਸਟਰ ਐਕਸ 'ਚ ਇਮਰਾਨ ਹਾਸ਼ਮੀ ਨਾਲ ਕੰਮ ਕਰਨ ਨੂੰ ਲੈ ਕੇ ਘਬਰਾਈ ਹੋਈ ਸੀ। ਅਮਾਇਰਾ ਦਸਤੂਰ ਦੀ ਫਿਲਮ ਮਿਸਟਰ ਐਕਸ 17 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਮਾਇਰਾ ਦੀ ਜੋੜੀ ਇਮਰਾਨ ਹਾਸ਼ਮੀ ਨਾਲ ਹੈ। ਅਮਾਇਰਾ ਦਾ ਕਹਿਣਾ ਹੈ ਕਿ ਇਮਰਾਨ ਨਾਲ ਜੋੜੀ ਹੋਣ ਕਾਰਨ ਉਹ ਫਿਲਮ ਲਈ ਹਾਂ ਕਹਿਣ ਤੋਂ ਪਹਿਲਾਂ ਘਬਹਾਰਟ ਦੀ ਸਥਿਤੀ ਵਿਚ ਸੀ। ਹਾਲਾਂਕਿ ਫਿਲਮ ਦੇ ਨਿਰਦੇਸ਼ਕ ਵਿਕਰਮ ਭੱਟ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਇਕ ਅਸਾਧਾਰਨ ਤੇ ਯੂ/ਏ ਸਰਟੀਫਿਕੇਟ ਵਾਲੀ ਫਿਲਮ ਵਰਗੀ ਹੈ। ਉਸ ਤੋਂ ਬਾਅਦ ਇਸ 'ਚ ਕੰਮ ਕਰਨ ਲਈ ਉਹ ਤਿਆਰ ਹੋਈ ਸੀ।
ਉਸ ਨੇ ਦੱਸਿਆ ਕਿ ਸੈੱਟ 'ਤੇ ਇਮਰਾਨ ਹਾਸ਼ਮੀ ਨੇ ਉਸ ਦੀ ਝਿਜਕ ਦੂਰ ਕਰਨ 'ਚ ਮਦਦ ਕੀਤੀ। ਅਮਾਇਰਾ ਨੇ ਕਿਹਾ ਕਿ ਵਿਕਰਮ ਨੇ ਉਸ ਨੂੰ ਬਹੁਤ ਸਹਿਜ ਮਹਿਸੂਸ ਕਰਵਾਇਆ। ਉਸ ਨੇ ਫਿਲਮ ਦੀ ਸਕ੍ਰਿਪਟ ਪੜ੍ਹਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਇਮਰਾਨ ਕਮਾਲ ਦੇ ਅਭਿਨੇਤਾ ਹਨ। ਉਸ ਦੀ ਹਾਜ਼ਰ ਜਵਾਬੀ ਕਾਮਲ ਦੀ ਹੈ ਤੇ ਉਸ ਨੇ ਸੈੱਟ 'ਤੇ ਸਹਿਜ ਬਣੇ ਰਹਿਣ 'ਚ ਪੂਰੀ ਮਦਦ ਕੀਤੀ।
ਕੰਗਨਾ ਬਣੀ 'ਕਿੰਗ ਅੰਕਲ' (ਦੇਖੋ ਤਸਵੀਰਾਂ)
NEXT STORY