ਇਸਲਾਮਾਬਾਦ— ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦੀ ਪਾਕਿਸਤਾਨ ਇਕਾਈ ਦੇ ਮੁਖੀ ਹਾਫਿਜ਼ ਸਈਦ ਦੇ ਸੜਕ ਕੰਢੇ ਬੰਬ ਪਲਾਂਟ ਕਰਦੇ ਸਮੇਂ ਧਮਾਕਾ ਹੋਣ ਕਾਰਨ ਮੌਤ ਹੋ ਗਈ। ਘਟਨਾ ਪਾਕਿਸਤਾਨ ਦੇ ਪੱਛਮੀ ਕਬਾਇਲੀ ਇਲਾਕੇ ਦੀ ਹੈ।
ਖਬਰਾਂ ਦੇ ਮੁਤਾਬਕ ਸਈਦ ਅਤੇ ਉਸ ਦੇ ਦੋ ਸਾਥੀ ਸ਼ੁੱਕਰਵਾਰ ਨੂੰ ਖੈਬਰ ਕਬਾਇਲੀ ਇਲਾਕੇ ਵਿਚ ਤਿਰਾਹ ਘਾਟੀ ਦੇ ਤੂਰ ਦਾਰਾ ਇਲਾਕੇ ਵਿਚ ਬੰਬ ਲਗਾ ਰਹੇ ਸਨ। ਉਸੇ ਸਮੇਂ ਉਸ ਵਿਚ ਧਮਾਕਾ ਹੋ ਗਿਆ। ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ ਧਮਾਕੇ ਵਿਚ ਇਕ ਵਿਅਕਤੀ ਮਾਰਿਆ ਗਿਆ ਜੋ ਪਾਕਿਸਤਾਨ ਆਈ. ਐੱਸ. ਦਾ ਮੁਖੀ ਸੀ। ਹਾਲਾਂਕਿ ਅੱਤਵਾਦੀ ਸੰਗਠਨ ਆਈ. ਐੱਸ. ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸਈਦ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਪੰਜ ਮੁੱਖ ਕਮਾਂਡਰਾਂ ਤੋਂ ਇਕ ਸੀ, ਜਿਨ੍ਹਾਂ ਨੇ ਪਾਬੰਦੀਸ਼ੁਦਾ ਸੰਗਠਨ ਤੋਂ ਪਿਛਲੇ ਸਾਲ ਵੱਖ ਹੋਣ ਦਾ ਐਲਾਨ ਕੀਤਾ ਸੀ। ਟੀਟੀਪੀ ਦੇ ਸਾਬਕਾ ਬੁਲਾਰੇ ਸ਼ਹੀਦੁੱਲਾ ਸ਼ਾਹਿਦ ਦੀ ਅਗਵਾਈ ਵਿਚ ਇਹ ਸੰਗਠਨ ਆਈ. ਐੱਸ. ਦੇ ਨਾਲ ਜੁੜ ਗਿਆ ਸੀ। ਆਈ. ਐੱਸ. ਦੇ ਸੀਨੀਅਰ ਅਗਵਾਈਕਰਤਾ ਨੇ ਪਿਛਲੇ ਸਾਲ ਇਕ ਸੰਦੇਸ਼ ਜਾਰੀ ਕਰਕੇ ਸਈਦ ਨੂੰ ਪਾਕਿਸਤਾਨ ਆਈ. ਐੱਸ. ਦਾ ਮੁਖੀ ਐਲਾਨਿਆ ਸੀ।
ਆ ਗਿਆ ਲੋਕਾਂ ਦਾ ਹੜ੍ਹ, ਜਦੋਂ ਪਿੰਡ 'ਚ ਵੜੀਆਂ ਪਰੀਆਂ (ਦੇਖੋ ਤਸਵੀਰਾਂ)
NEXT STORY