ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੈਰੀਅਰ ਦੀ ਚੋਣ ਆਪ ਕਰਨ ।ਇਸ ਤਰ੍ਹਾਂ ਤਾਂ ਹੀ ਉਹ ਅੱਗੇ ਜਾਂ ਕਿ ਜ਼ਿੰਦਗੀ ਵਿੱਚ ਸਗ਼ਲ ਹੋ ਸਕਦੇ ਹਨ।
ਵਿਦਿਆਰਥੀਆਂ ਨੂੰ ਇਹ ਵੀ ਧਿਆਨ ਵਿੱਚ ਹੋਣਾ ਚਾਹੀਦੀ ਹੈ ਕਿ ਉਨ੍ਹਾਂ ਦਾ ਜਿਸ ਵਿਸ਼ੇ ਜਾ ਫਿਰ ਕਿਸੇ ਕੰਪਿਊਟਰ ਦਾ ਕੋਰਸ ਆਦਿ ਵਿੱਚ ਦਿਲ ਕਰਦਾ ਹੈ। ਉਹਨਾਂ ਨੂੰ ਉਹੀ ਵਿਸ਼ਾ ਜਾਂ ਫਿਰ ਕੋਰਸ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਿਸੇ ਦੂਜੇ ਵਿਦਿਆਰਥੀ ਦੇ ਪਿੱਛੇ ਲੱਗ ਕਿ ਨਹੀ ਚਲ੍ਹਣਾ ਚਾਹੀਦਾ ਕਿਉਂਕਿ ਇਸ ਤਰ੍ਹਾ ਕਰਨ ਨਾਲ ਉਸ ਦਾ ਕੈਰੀਅਰ ਖਰਾਬ ਹੋ ਸਕਦਾ ਹੈ। ਮਾਤਾ-ਪਿਤਾ ਨੂੰ ਵੀ ਵੇਖਣਾ ਚਾਹੀਦਾ ਹੈ ਕਿ ਉਸਦੇ ਬੱਚੇ ਦਾ ਜਿਸ ਵਿਸ਼ੇ ਵਿਚ ਮਨ ਕਰਦਾ ਹੈ। ਉਸ ਨੂੰ ਉਹੀ ਵਿਸ਼ਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਅੱਗੇ ਜਾਂ ਕਿ ਕੋਈ ਮੂਕਲ ਨਾ ਆਵੇ ਅਤੇ ਇਸ ਤਰ੍ਹਾਂ ਹੀ ਉਹ ਵਿਦਿਆਰਥੀ ਅੱਗੇ ਜਾਂ ਕਿ ਵਧੀਆ ਅਫਸਰ, ਇੰਜੀਨੀਅਰ ਜਾਂ ਡਾਕਟਰ ਬਣ ਸਕਦਾ ਹੈ।
ਅੱਜ ਕੱਲ੍ਹ ਦੇ ਮੁੰਡੇ_ਕੁੜੀਆ ਕੈਰੀਅਰ ਲਈ ਗੁਮਰਾਹ ਹੋ ਰਹੇ ਹਨ। ਗੁਮਰਾਹ ਤਾਂ ਉਹ ਆਪਣੇ ਆਪ ਹੀ ਹੁੰਦੇ ਹਨ ਕਿਉਂਕਿ ਗਲਤ ਲੋਕਾਂ ਕੋਲੋ ਰਾਇ ਲੈਦੇ ਹਨ। ਇਸ ਤਰ੍ਹਾਂ ਉਹਨ੍ਹਾਂ ਨੂੰ ਜਾਂ ਤਾਂ ਫਿਰ ਤਜ਼ਰਬੇਕਾਰ ਅਧਿਆਪਕ ਕੋਲੋਂ ਰਾਇ ਲੈਣੀ ਚਾਹੀਦੀ ਹੈ ਜਾਂ ਫਿਰ ਆਪਣੇ ਮਨ ਦੀ ਕਰਨੀ ਚਾਹੀਦੀ ਹੈ। ਮਨ ਦੀ ਕਰਨ ਨਾਲ ਸਭ ਕੁੱਝ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਸ਼੍ਰੀ ਗੁਗੂ ਨਾਨਕ ਦੇਵ ਜੀ ਨੇ ਠੀਕ ਹੀ ਤਾਂ ਕਿਹਾ ਹੈ ਕਿ ਮਨਿ ਜੀਤੇ ਤੇ ਜਗੁ ਜੀਤੁ । ਇਸ ਤਰ੍ਹਾਂ ਮਨ ਜਿਤ ਲਿਆ ਤਾਂ ਅਸੀ ਸਭ ਕੁਝ ਕਰ ਸਕਦੇ ਹਾਂ ਕੁਝ ਵੀ ਔਖਾ ਨਹੀ ਹੁੰਦਾ ਇਰਦਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਹੀ ਅਸੀ ਆਪਣੀ ਮੰਜਿਲ ਤੇ
ਪਹੁੰਚ ਸਕਦੇ ਹਾਂ।
ਪ੍ਰੋ. ਜਗਸੀਰ ਸਿੰਘ
ਕ੍ਰਿਸ਼ਨਗੜ੍ਹ ਪਰਵਾਹੀ (ਮਾਨਸਾ)
ਸਿੱਖੀ ਸਿਦਕ ਦੀ ਕਸਵੱਟੀ 'ਤੱਤੀ ਤਵੀ'
NEXT STORY