ਮੁੰਬਈ- ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਮਹਿਲਾ ਪ੍ਰਧਾਨ ਫਿਲਮਾਂ ਕਰੇਗੀ ਪਰ ਫਿਲਮ ਦੀ ਕਹਾਣੀ ਅਤੇ ਉਸ ਦਾ ਕਿਰਦਾਰ ਉਨ੍ਹਾਂ ਨੂੰ ਪਸੰਦ ਆਉਣਾ ਚਾਹੀਦਾ ਹੈ। ਦੀਪਿਕਾ ਦੀ ਫਿਲਮ 'ਪੀਕੂ' ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ ਜੋ ਇਕ ਪਿਤਾ ਅਤੇ ਬੇਟੀ ਦੇ ਰਿਸ਼ਤਿਆਂ ਦੀ ਕਹਾਣੀ ਹੈ। ਦੀਪਿਕਾ ਨੂੰ ਇਸ ਫਿਲਮ 'ਚ 'ਪੀਕੂ' ਦੇ ਮੁੱਖ ਕਿਰਦਾਰ ਲਈ ਕਾਫੀ ਤਾਰੀਫਾਂ ਮਿਲ ਰਹੀਆਂ ਹਨ। ਦੀਪਿਕਾ ਫਿਲਮ ਦੀ ਕਾਮਯਾਬੀ ਲਈ ਮਨਾਏ ਗਏ ਜਸ਼ਨ 'ਚ ਸ਼ੁੱਕਰਵਾਰ ਸ਼ਾਮ ਨੂੰ ਸ਼ਾਮਲ ਹੋਈ ਸੀ, ਜਿਥੇ ਉਸ ਨੇ ਕਿਹਾ ਹੈ ਕਿ ਮੈਂ ਸਿਰਫ ਨਾਮਾਤਰ ਲਈ ਮਹਿਲਾ ਪ੍ਰਧਾਨ ਫਿਲਮਾਂ ਨਹੀਂ ਕਰਨਾ ਚਾਹੁੰਦੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਦੀ ਕਹਾਣੀ ਪੀਕੂ ਵਰਗੀ ਰੋਮਾਂਚਕ ਹੋਣੀ ਚਾਹੀਦੀ ਹੈ, ਮੈਂ ਸਿਰਫ ਨਾਂ ਲਈ ਮਹਿਲਾ ਪ੍ਰਧਾਨ ਫਿਲਮਾਂ ਨਹੀਂ ਕਰਾਂਗੀ। ਫਿਲਮ ਦੀ ਵਿਸ਼ੇ ਅਤੇ ਕਹਾਣੀ ਰੋਮਾਂਚਕ ਹੋਣੀ ਚਾਹੀਦੀ ਹੈ
ਰੁੱਝੇ ਸ਼ਡਿਊਲ 'ਚੋਂ ਸਮਾਂ ਕੱਢ ਕੇ ਆਪਣੇ ਘਰ ਗਈ ਦੀਪਿਕਾ
NEXT STORY