ਮੁੰਬਈ- 68ਵੇਂ ਕਾਨਸ ਕੌਮਾਂਤਰੀ ਫਿਲਮ ਫੈਸਟੀਵਲ 'ਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਬਿਲਕੁੱਲ ਵੱਖਰੇ ਅੰਦਾਜ਼ 'ਚ ਨਜ਼ਰ ਆਈ। ਉਸ ਨੇ ਗਰੀਨ ਰੰਗ ਦਾ ਗਾਊਨ ਪਹਿਨਿਆ ਹੋਇਆ ਸੀ। ਸੋ ਸਵੀਟ ਐਸ਼ਵਰਿਆ ਰਾਏ ਦੇ ਰੈੱਡ ਕਾਰਪੇਟ 'ਤੇ ਜਾਣ ਤੋਂ ਪਹਿਲਾਂ ਅਰਾਧਿਆ ਬੱਚਨ... ਲੋਰੀਅਲ ਪੇਰਿਸ ਦੇ ਪ੍ਰੈਸੀਡੈਂਟ ਦੇ ਨਾਲ ਪੋਜ ਦਿੰਦੀ ਨਜ਼ਰ ਆਈ। ਉਨ੍ਹਾਂ ਨੇ ਇਸ ਸਮਾਰੋਹ 'ਚ ਲੋਰੀਅਲ ਪੈਰਿਸ ਦੀ ਅੰਬੈਸਡਰ ਦੇ ਤੌਰ 'ਤੇ ਸ਼ਿਰਕਤ ਕੀਤੀ। ਦੱਸਿਆ ਜਾਂਦਾ ਹੈ ਕਿ ਉਹ 2002 ਤੋਂ ਇਸ ਸਮਾਰੋਹ 'ਚ ਸ਼ਾਮਲ ਹੋ ਰਹੀ ਹੈ, ਜਦ ਕਿ ਸਾਲ 2003 'ਚ ਉਨ੍ਹਾਂ ਨੂੰ ਇਸ ਦਾ ਜੂਰੀ ਮੈਂਬਰ ਬਣਾਇਆ ਗਿਆ ਸੀ। ਐਸ਼ਵਰਿਆ ਨੇ ਇਸ ਦੌਰਾਨ ਹਿੱਸਾ ਲਿਆ, ਜਿਸ ”N Women and Variety magazine ਨੇ ਹੋਸਟ ਕੀਤਾ ਸੀ। ਚਰਚਾ 'ਚ ਐਸ਼ਵਰਿਆ ਤੋਂ ਇਲਾਵਾ ਅਦਾਕਾਰਾ ਸਲਮਾ ਹਾਯਕ, ਪਾਰਕਰ ਪੋਰਸ, ਕ੍ਰਿਸਟੀਨ ਵੈਚਾਨ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ। ਇਸ ਮੌਕੇ 'ਤੇ ਐਸ਼ਵਰਿਆ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਵਲੋਂ ਡਿਜ਼ਾਈਨ ਕੀਤੇ ਗਏ ਫਲਾਵਰ ਪੈਟਰਨ ਵਾਲੇ ਆਊਟਫਿੱਟ 'ਚ ਨਜ਼ਰ ਆਈ।
ਸਿਰਫ ਨਾਂ ਲਈ ਮਹਿਲਾ ਪ੍ਰਧਾਨ ਫਿਲਮਾਂ ਨਹੀਂ ਕਰਾਂਗੀ : ਦੀਪਿਕਾ
NEXT STORY