ਮੁੰਬਈ- ਬ੍ਰਿਟਿਸ਼ ਫਿਲਮ ਡੈਫੀਨੇਸ਼ਨ ਆਫ ਫੀਅਰ 'ਚ ਨਜ਼ਰ ਆਉਣ ਵਾਲੀ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਕਹਿੰਦੀ ਹੈ ਕਿ ਪਰਫਾਰਮਰ ਹੋਣ ਦੇ ਨਾਤੇ ਉਸ ਨੂੰ ਨਵੀਆਂ ਚੀਜ਼ਾਂ ਸਿੱਖਣਾ ਚੰਗਾ ਲੱਗਦ ਹੈ। ਇਹ ਗੱਲ ਜੈਕਲੀਨ ਨੇ ਬੁੱਧਵਾਰ ਨੂੰ ਇਕ ਬ੍ਰਾਂਡ ਦੇ ਪ੍ਰਚਾਰ ਮੌਕੇ ਆਖੀ। ਉਸ ਨੇ ਕਿਹਾ ਕਿ ਅਸੀਂ ਖੁਦ ਨੂੰ ਇਕ ਪਰਫਾਰਮਰ ਤੇ ਕਲਾਕਾਰ ਮੰਨਦੇ ਹਨ। ਦੂਜੇ ਦੇਸ਼ਾਂ ਦੀਆਂ ਫਿਲਮਾਂ 'ਚ ਕੰਮ ਕਰਨਾ ਚੰਗੀ ਗੱਲ ਹੈ। ਉਹ ਸ਼੍ਰੀਲੰਕਾ ਨਿਵਾਸੀ ਹੋਣ ਦੇ ਬਾਵਜੂਦ ਬਾਲੀਵੁੱਡ 'ਚ ਆਈ ਤੇ ਉਹ ਇਕ ਅਜਿਹੇ ਸਿਨੇਮਾ 'ਚ ਕੰਮ ਕਰ ਰਹੀ ਹੈ, ਜੋ ਉਸ ਲਈ ਅਣਜਾਣ ਹੈ।
ਇਹ ਉਸ ਦੇ ਦੇਸ਼ ਤੋਂ ਨਹੀਂ ਹੈ, ਇਸ ਲਈ ਜਦੋਂ ਅੱਗੇ ਵੱਧਦੇ ਹਾਂ ਤੇ ਨਵੀਆਂ ਚੀਜ਼ਾਂ ਸਿੱਖਦੇ ਹਾਂ ਤਾਂ ਚੰਗਾ ਹੁੰਦਾ ਹੈ। ਇਹ ਇਕ ਚੰਗੀ ਚੀਜ਼ ਹੈ। ਉਸ ਨੇ ਕਿਹਾ ਕਿ ਉਸ ਦੇ ਖਿਆਲ ਨਾਲ ਹੁਣ ਹਰ ਚੀਜ਼ ਬਹੁਤ ਜ਼ਿਆਦਾ ਸੁਭਾਵਿਕ ਹੋ ਗਈ ਹੈ। ਦੁਨੀਆ ਭਰ ਦੇ ਕਲਾਕਾਰ ਵੱਖ-ਵੱਖ ਸਿਨੇਮਾ ਤੇ ਵੱਖ-ਵੱਖ ਚੀਜ਼ਾਂ ਕਰ ਰਹੇ ਹਨ। ਜੈਕਲੀਨ ਡੈਫੀਨੇਸ਼ਨ ਆਫ ਫੀਅਰ ਤੋਂ ਇਲਾਵਾ ਆਪਣੇ ਦੇਸ਼ ਸ਼੍ਰੀਲੰਕਾ 'ਚ ਅਕੋਰਡਿੰਗ ਟੂ ਮੈਥਿਊ ਨਾਂ ਦੀ ਵੀ ਇਕ ਫਿਲਮ 'ਚ ਨਜ਼ਰ ਆਵੇਗੀ।
46 ਦੀ ਉਮਰ 'ਚ ਇਸ ਹਸੀਨਾ ਨੇ ਦਿੱਤੇ ਨਿਊਡ ਪੋਜ਼, ਬੇਹੱਦ ਬੋਲਡ ਹਨ ਤਸਵੀਰਾਂ
NEXT STORY