ਮੁੰਬਈ- ਬਾਲੀਵੁੱਡ ਨਿਰਦੇਸ਼ਕ ਇੰਦਰ ਕੁਮਾਰ ਜਲਦੀ ਹੀ ਸੈਕਸ ਕਾਮੇਡੀ ਫਿਲਮ 'ਗ੍ਰੇਟ ਗ੍ਰੈਂਡ ਮਸਤੀ' ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਫਿਲਮ 'ਮਸਤੀ' ਦੀ ਤੀਜੀ ਇਸ ਸੀਕੁਅਲ ਫਿਲਮ 'ਚ ਹਰ ਵਾਰ ਦੀ ਤਰ੍ਹਾਂ ਵਿਵੇਕ ਓਬਰਾਏ, ਰਿਤੇਸ਼ ਦੇਸ਼ਮੁਖ ਅਤੇ ਅਫਤਾਬ ਸ਼ਿਵਦਾਸਾਨੀ ਹੋਣਗੇ। ਫਿਲਮ ਦੀਆਂ ਲੀਡ ਅਭਿਨੇਤਰੀਆਂ ਨੂੰ ਲੈ ਕੇ ਕਾਫੀ ਅੰਦਾਜ਼ੇ ਲਗਾਏ ਜਾ ਰਹੇ ਸਨ। ਸੁਣਨ 'ਚ ਆ ਰਿਹਾ ਹੈ ਕਿ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਅਤੇ ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਸ਼ੋਅ 'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆਈ ਅਭਿਨੇਤਰੀ ਸਨਾ ਖਾਨ ਨੇ ਫਿਲਮ ਸਾਈਨ ਕਰ ਲਈ ਹੈ। ਇਸ ਤੋਂ ਪਹਿਲਾਂ ਸਨਾ ਸਲਮਾਨ ਦੀ ਫਿਲਮ 'ਜੈ ਹੋ' 'ਚ ਨਜ਼ਰ ਆਈ ਸੀ। ਟੋਕਿਓ 'ਚ ਛੁੱਟੀਆਂ ਮਨਾ ਰਹੀ ਸਨਾ ਜਲਦੀ ਹੀ ਸ਼ੂਟਿੰਗ ਲਈ ਭਾਰਤ ਵਾਪਸ ਆਵੇਗੀ। ਪਿਛਲੇ ਦਿਨੀਂ ਖਬਰ ਆਈ ਸੀ ਕਿ ਫਿਲਮ 'ਚ ਅਡਲਟ ਡਾਇਰਾਗਸ ਸਨ, ਜਿਸ ਦੇ ਚਲਦਿਆਂ ਕੋਈ ਵੀ ਅਭਿਨੇਤਰੀ ਫਿਲਮ ਸਾਈਨ ਨਹੀਂ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਫਿਲਮ 'ਚ ਸਨਾ ਕਿਸ ਦੇ ਨਾਲ ਹੋਵੇਗੀ।
ਕੈਟਰੀਨਾ ਸਮੇਤ ਕਿਰਾਏ 'ਤੇ ਰਹਿੰਦੀਆਂ ਹਨ ਇਹ ਮਸ਼ਹੂਰ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY