ਮੁੰਬਈ- ਪਿਛਲੇ ਦਿਨੀਂ ਆਈ ਅਨੁਸ਼ਕਾ ਸ਼ਰਮਾ ਤੇ ਰਣਬੀਰ ਕਪੂਰ ਦੀ ਫਿਲਮ ਬਾਂਬੇ ਵੈਲਵੇਟ ਬਾਕਸ ਆਫਿਸ 'ਤੇ ਫਲਾਪ ਹੋ ਚੁੱਕੀ ਹੈ। 110 ਕਰੋੜ ਦੇ ਬਜਟ 'ਚ ਬਣੀ ਬਾਂਬੇ ਵੈਲਵੇਟ ਆਪਣੇ ਬਜਟ ਦੀ ਅੱਧੀ ਕਮਾਈ ਵੀ ਨਹੀਂ ਕਰ ਸਕੀ ਹੈ ਪਰ ਇਸ ਦਾ ਨੁਕਸਾਨ ਨਿਰਮਾਤਾਵਾਂ ਦੇ ਨਾਲ-ਨਾਲ ਅਨੁਸ਼ਕਾ ਸ਼ਰਮਾ ਨੂੰ ਵੀ ਝੱਲਣਾ ਪੈ ਰਿਹਾ ਹੈ।
ਖਬਰਾਂ ਮੁਤਾਬਕ ਅਨੁਸ਼ਕਾ ਨੂੰ ਅਜੇ ਤਕ ਸਿਰਫ ਫਿਲਮ ਦਾ ਸਾਈਨਿੰਗ ਅਮਾਊਂਟ ਹੀ ਮਿਲਿਆ ਹੈ। ਅਨੁਸ਼ਕਾ ਜਦੋਂ-ਜਦੋਂ ਆਪਣੀ ਫੀਸ ਮੰਗ ਰਹੀ ਹੈ, ਨਿਰਮਾਤਾ ਕੰਪਨੀਆਂ ਉਸ ਨੂੰ ਲਾਰੇ ਲਾ ਰਹੀਆਂ ਹਨ। ਅਨੁਸ਼ਕਾ ਇਸ ਲਈ ਵੀ ਜ਼ਿਆਦਾ ਗੁੱਸੇ 'ਚ ਹੈ ਕਿਉਂਕਿ ਰਣਬੀਰ ਕਪੂਰ ਨੂੰ ਉਸ ਦੀ ਪੂਰੀ ਫੀਸ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮਿਲ ਚੁੱਕੀ ਹੈ।
'ਪੀਕੂ' ਨੂੰ ਮੱਧ ਪ੍ਰਦੇਸ਼ 'ਚ ਟੈਕਸ ਫ੍ਰੀ ਕੀਤਾ
NEXT STORY