ਮੁੰਬਈ- ਕੰਟਰੋਵਰਸੀ ਕੂਈਨ ਰਾਖੀ ਸਾਵੰਤ ਨੇ ਇਕ ਵਾਰ ਮੁੜ ਸੰਨੀ ਲਿਓਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਦਰਅਸਲ ਉਸ ਨੇ ਇਕ ਵੀਡੀਓ ਸ਼ੂਟ ਕੀਤਾ ਹੈ। ਇਸ ਵੀਡੀਓ ਦਾ ਨਾਂ ਹੈ 'ਪਾਰਟੀ ਲਾਈਕ ਏ ਪੰਜਾਬੀ', ਜਿਸ 'ਚ ਰਾਖੀ ਦਾ ਬਿਕਨੀ ਲੁੱਕ ਦਿਖਾਈ ਦੇਵੇਗਾ। ਸ਼ੂਟਿੰਗ ਤੋਂ ਬਾਅਦ ਰਾਖੀ ਨੇ ਇਸ ਸਬੰਧੀ ਮੀਡੀਆ ਨਾਲ ਵਿਚਾਰ ਸਾਂਝੇ ਕੀਤੇ। ਉਸ ਦਾ ਕਹਿਣਾ ਹੈ ਕਿ ਇਸ ਵੀਡੀਓ 'ਚ ਕਲਬਿੰਗ, ਸਵਿਮਿੰਗ ਲੁੱਕ ਤੇ ਉਸ ਦਾ ਬਿਕਨੀ ਲੁੱਕ ਦਿਖਾਈ ਦੇਵੇਗਾ। ਰਾਖੀ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ ਇੰਨੀਆਂ ਬਿਕਨੀਆਂ ਉਸ ਨੇ ਕਦੇ ਨਹੀਂ ਪਹਿਨੀਆਂ ਤੇ ਇਹ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆਵੇਗੀ।
ਮੀਡੀਆ ਨਾਲ ਗੱਲਬਾਤ ਦੌਰਾਨ ਰਾਖੀ ਨੇ ਸੰਨੀ ਲਿਓਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਸ ਨੇ ਕਿਹਾ ਕਿ ਇਹ ਵੀਡੀਓ ਖਾਸ ਤੌਰ 'ਤੇ ਸੰਨੀ ਲਿਓਨ ਲਈ ਹੈ। ਰਾਖੀ ਨੇ ਸੰਨੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ ਛੱਡ ਕੇ ਚਲੀ ਜਾਵੇ। ਉਸ ਦਾ ਕਹਿਣਾ ਹੈ ਕਿ ਸੰਨੀ ਆਪਣੇ ਮੁਲਕ ਜਾ ਕੇ ਲਾਲੀਪੌਪ ਖਾਏ ਜਾਂ ਜੋ ਮਰਜ਼ੀ ਕਰੇ ਪਰ ਇਥੇ ਭਾਰਤ ਵਿਚ ਨਹੀਂ।
ਪਰਿਣੀਤੀ ਚੋਪੜਾ ਨੂੰ ਸਵੇਰੇ-ਸ਼ਾਮ ਇਹ ਕੰਮ ਲੱਗਦੈ ਮੁਸ਼ਕਿਲ
NEXT STORY