ਮੁੰਬਈ- ਬਾਲੀਵੁੱਡ 'ਚ 'ਬਾਬੂ ਭੈਯਾ' ਦੇ ਨਾਂ ਨਾਲ ਮਸ਼ਹੂਰ ਹੋਏ ਅਭਿਨੇਤਾ ਅਤੇ ਰਾਜਨੀਤਿਕ ਨੇਤਾ ਪਰੇਸ਼ ਰਾਵਲ ਅੱਜ ਯਾਨੀ ਸ਼ਨੀਵਾਰ ਨੂੰ ਆਪਣਾ ਜਨਮਦਿਨ ਮਨ੍ਹਾ ਰਹੇ ਹਨ। ਉਨ੍ਹਾਂ ਦਾ ਜਨਮ 30 ਮਈ ਸਾਲ 1950 ਨੂੰ ਮੁੰਬਈ ਮਹਾਰਾਸ਼ਟਰ 'ਚ ਹੋਇਆ। ਨਰਸੀ ਕਾਲੇਜ ਆਫ ਕਾਮਰਸ ਇਕਨੋਮਿਕਸ, ਵਿਲੇ ਪਾਰਲੇ, ਮੁੰਬਈ ਦੇ ਸਟੂਡੈਂਟ ਰਹੇ ਪਰੇਸ਼ ਰਾਵਲ ਨੇ ਸਾਲ 1984 'ਚ ਫਿਲਮ 'ਹੋਲੀ' ਰਾਹੀਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਸਫਲਕਾ ਫਿਲਮ 'ਨਾਮ' ਨਾਲ ਮਿਲੀ ਸੀ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਪਤਨੀ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਲੋਕ ਬਹੁਤ ਹੀ ਘੱਟ ਜਾਣਦੇ ਹਨ।
ਪਰੇਸ਼ ਦੀ ਪਤਨੀ ਦਾ ਨਾਂ ਸਵਰੂਪ ਸੰਪਤ ਹੈ। ਉਸ ਬਾਰੇ ਸ਼ਾਇਦ ਹੀ ਲੋਕ ਜਾਣਦੇ ਹੋਣਗੇ ਕਿ ਉਹ 'ਮਿਸ ਇੰਡੀਆ' ਵੀ ਰਹਿ ਚੁੱਕੀ ਹੈ। ਸਾਲ 1979 'ਚ ਉਸ ਨੇ 'ਮਿਸ ਇੰਡੀਆ ਮੁਕਾਬਲੇ' 'ਚ ਹਿੱਸਾ ਲੈ ਕੇ 'ਮਿਸ ਇੰਡੀਆ' ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਸਵਰੂਪ ਨੇ ਟੀਵੀ ਕਾਮੇਡੀ ਸ਼ੋਅ 'ਯੇ ਜੋ ਹੈ ਜ਼ਿੰਦਗੀ' 'ਚ ਵੀ ਕੰਮ ਕੀਤਾ ਹੈ ਜੋ ਕਾਫੀ ਹਿੱਟ ਹੋਇਆ ਸੀ। ਸਵਰੂਪ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਨ੍ਹਾਂ 'ਚ 'ਨਰਮ ਗਰਮ', 'ਹਿੰਮਤਵਾਲਾ', 'ਕਰਿਸ਼ਮਾ' ਅਤੇ 'ਸਾਥੀਆ' ਮੁੱਖ ਹਨ। ਜ਼ਿਕਰਯੋਗ ਹੈ ਕਿ ਸਾਲ 1984 'ਚ ਕਮਲ ਹਾਸਨ ਦੀ ਫਿਲਮ 'ਕਰਿਸ਼ਮਾ' 'ਚ ਉਹ ਬਿਕਨੀ 'ਚ ਨਜ਼ਰ ਆਈ ਸੀ। ਇਸ ਦੌਰਾਨ ਉਸ ਨੂੰ ਇਸ ਲੁੱਕ 'ਚ ਦੇਖ ਕੇ ਸਾਰੇ ਹੀ ਹੈਰਾਨ ਰਹਿ ਗਏ ਸਨ। ਪਰੇਸ਼ ਅਤੇ ਸਵਰੂਪ ਦੇ ਦੋ ਬੇਟੇ ਹਨ।
65 ਸਾਲ ਦੇ ਹੋਏ ਬਾਲੀਵੁੱਡ ਦੇ 'ਬਾਬੂ ਭੈਯਾ', ਤਸਵੀਰਾਂ 'ਚ ਦੇਖੋ ਕੁਝ ਫਨੀ ਡਾਇਲਾਗਸ
NEXT STORY