ਮੁੰਬਈ— ਜੀ ਹਾਂ, ਆਮਿਰ ਖਾਨ ਦੀ ਜ਼ਿੰਦਗੀ ਵਿਚ ਚਾਰ ਨਵੀਆਂ ਲੜੀਆਂ ਨੇ ਕਦਮ ਰੱਖਿਆ ਹੈ। ਓਹ ਤੁਸੀਂ ਗਲਤ ਨਾ ਸਮਝੋ, ਅਸਲ 'ਚ ਇਹ ਚਾਰੇ ਆਮਿਰ ਦੀ ਫਿਲਮ 'ਦੰਗਲ' 'ਚ ਉਨ੍ਹਾਂ ਦਾ ਸਾਥ ਦੇ ਰਹੀਆਂ ਹਨ। ਖਬਰ ਹੈ ਕਿ ਫਾਤਿਮਾ ਸ਼ੇਖ ਤੋਂ ਬਾਅਦ ਸਾਨਿਆ ਮਲਹੋਤਰਾ, ਜ਼ਾਇਰਾ ਵਸੀਮ ਤੇ ਸੁਹਾਨੀ ਭਟਨਾਗਰ ਨੂੰ ਫਿਲਮ ਲਈ ਸਿਲੈਕਟ ਕੀਤਾ ਗਿਆ ਹੈ। ਇਕ ਖਬਰ ਮੁਤਾਬਕ ਆਡੀਸ਼ਨਜ਼ ਦੇ ਕਈ ਰਾਊਂਡਜ਼ ਤੋਂ ਬਾਅਦ ਮੁੰਬਈ 'ਚ ਫਾਤਿਮਾ ਸ਼ੇਖ ਤੇ ਦਿੱਲੀ ਦੀ ਟਰੈਂਡ ਬੈਲੇ ਡਾਂਸਰ ਸਾਨਿਆ ਮਲਹੋਤਰਾ ਨੂੰ ਫਿਲਮ ਦੰਗਲ 'ਚ ਆਮਿਰ ਦੀਆਂ ਕੁੜੀਆਂ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਹੈ।
ਖਬਰ ਇਹ ਵੀ ਹੈ ਕਿ ਫਾਤਿਮਾ ਤੇ ਸਾਨਆ ਦੇ ਬਚਪਨ ਦਾ ਕਿਰਦਾਰ ਅਦਾ ਕਰਨ ਲਈ ਕਸ਼ਮੀਰ ਦੀ ਜ਼ਾਇਰਾ ਵਸੀਮ ਤੇ ਦਿੱਲੀ ਦੀ ਸੁਹਾਨੀ ਭਟਨਾਗਰ ਨੂੰ ਸਾਈਨ ਕੀਤਾ ਗਿਆ ਹੈ। ਨਿਤੀਸ਼ ਤਿਵਾਰੀ ਨਿਰਦੇਸ਼ਿਤ ਇਹ ਫਿਲਮ ਅਸਲ 'ਚ ਹਰਿਆਣਾ ਦੇ ਇਕ ਪਿੰਡ ਬਲਾਲੀ ਦੇ ਪਹਿਲਵਾਨ ਮਹਾਵੀਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਕਹਾਣੀ ਹੈ, ਜਿਨ੍ਹਾਂ ਨੇ ਆਪਣੀਆਂ ਕੁੜੀਆਂ ਨੂੰ ਕੋਚਿੰਗ ਦੇ ਕੇ ਉਨ੍ਹਾਂ ਨੂੰ ਇਤਿਹਾਸਕ ਜਿੱਤ ਦਿਵਾਈ ਸੀ।
ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਪਸੰਦ ਆਈ 'ਹਮਾਰੀ ਅਧੂਰੀ ਕਹਾਣੀ'
NEXT STORY