ਪਿਛਲੇ ਸਮੇਂ ਤੋਂ ਸਰਕਾਰ ਵਲੋਂ ਨਸ਼ਾ ਮੁਕਤੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਦੇ ਸਾਰਥਕ ਸਿੱਟੇ ਕੋਹਾਂ ਦੂਰ ਹਨ। ਹੁਣੇ 26 ਜੂਨ ਨੂੰ ਇੰਟਰਨੈਸ਼ਨਲ ਡੇਅ ਅਗੇਨਸਟ ਡਰੱਗ ਐਬਿਊਜ਼ਿਜ਼ ਮਨਾਇਆ ਗਿਆ ਹੈ। ਇਸ ਸੰਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਪੰਚਾਇਤਾਂ ਨੂੰ ਇਹ ਸਹੁੰ ਚੁੱਕਣ ਲਈ ਪੱਤਰ ਜਾਰੀ ਕੀਤਾ ਹੈ ਕਿਨਾ ਖੁਦ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਕਰਦਾ ਹੈ ਤੇ ਨਾ ਹੀ ਆਪਣੇ ਪਰਿਵਾਰ ਤੇ ਸਬੰਧੀਆਂ ਨੂੰ ਕਰਨ ਦੇਵਾਂਗਾ। ਇਸ ਪੇਤਰ ਤੋਂ ਪਹਿਲਾਂ ਸਰਕਾਰ ਨੂੰ ਸ਼ਰਾਬ ਦੇ ਠੇਕੇ ਬੰਦ ਕਰਨੇ ਚਾਹੀਦੇ ਹਨ। ਕਿਉਂਕਿ ਪੱਤਰ 'ਚ ਸਭ ਕਿਸਮ ਦੇ ਨਸ਼ੇ ਕਰਨ ਤੋਂ ਹਲਫ ਲੈਣਾ ਆਖਿਆ ਗਿਆ ਹੈ। ਹੋਰ ਵੀ ਚੰਗਾ ਹੁੰਦਾ ਜੇ ਇਹ ਪੱਤਰ ਨਸ਼ੇ ਦੇ ਆਦੀਆਂ ਲਈ ਹੀ ਜਾਰੀ ਹੁੰਦਾ ਜੇ ਸਭ ਲਈ ਨਸ਼ਾ ਮੁਕਤੀ ਕਰਨੀ ਹੈ ਤਾਂ ਇਸ ਦਾ ਹੱਲ ਸਰਕਾਰ ਹੀ ਕਰ ਸਕਦੀ ਹੈ। ਇਸ ਨਾਲ ਸਰਕਾਰ ਦੇ ਉਪਰਾਲੇ ਕਾਮਯਾਬ ਹੋ ਜਾਣਗੇ। ਨਸ਼ਾ ਮੁਕਤੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸਰਕਾਰ ਨੂੰ ਪਾਲਿਸੀਆਂ ਵੀ ਬਦਲਣੀਆਂ ਚਾਹੀਦੀਆਂ ਹਨ ਤਾਂ ਹੀ ਸਰਕਾਰ ਦੇ ਨਸ਼ਾ ਮੁਕਤੀ “ਪਰਾਲਿਆਂ ਨੂੰ ਬੂਰ ਪੈ ਸਕਦਾ ਹੈ।
ਸੁਖਪਾਲ ਸਿੰਘ ਗਿੱਲ
ਰਿਸ਼ਤਿਆਂ ਦੀ ਮੁਕਦੀ ਗੱਲ ਇਹ ਹੈ ਕਿ...
NEXT STORY