ਅਵਾਰਾ ਕੁੱਤੇ ਅੱਜ ਪੰਜਾਬ ਦੀ ਧਰਤੀ ਤੇ ਇਕ ਗੰਭੀਰ ਮਨੁੱਖੀ ਸਮੱਸਿਆ ਬਣੇ ਹੋਏ ਹਨ। ਹਰ ਛੋਟੇ ਵੱਡੇ ਪਿੰਡ 'ਚ 75-100 ਕੁੱਤੇ ਹਰਨ ਹਰਨ ਫਿਰਦੇ ਆਮ ਦੇਖੇ ਜਾ ਸਕਦੇ ਹਨ। ਰਾਜ ਦੇ ਸ਼ਹਿਰਾਂ,ਕਸਬਿਆਂ ਅਤੇ ਪਿੰਡਾਂ ਦੀਆਂ ਗਲੀਆਂ,ਬਜਾਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਘੁੰਮ ਰਹੇ ਇਹਨਾਂ ਅਵਾਰਾ ਕੁੱਤਿਆਂ 'ਚ ਹਜਾਰਾਂ ਖੂੰਖਾਰ ਕੁੱਤੇ ਵੀ ਸ਼ਾਮਿਲ ਹਨ ਜੋ ਲੋਕਾਂ ਲਈ ਦਹਿਸ਼ਤ ਦਾ ਸਬਬ ਬਣ ਰਹੇ ਹਨ।
ਸੰਸਾਰ ਸਿਹਤ ਸੰਸਥਾ ਦੇ ਸਰਵੇ ਅਨੁਸਾਰ ਹਰ ਸਾਲ ਕੁੱਤਿਆਂ ਦੇ ਵੱਢਣ ਨਾਲ ਮਰਨ ਵਾਲੇ 35 ਹਜਾਰ ਤੋਂ ਉਪਰ ਲੋਕਾਂ ਦੀ ਗਿਣਤੀ ਨਾਲ ਭਾਰਤ ਦੁਲੀਆਂ ਦੇ ਪਹਿਲੇ ਨੰਬਰ ਤੇ ਹੈ। ਪੰਜਾਬ ਚ ਅਵਾਰਾ ਕੁੱਤਿਆਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਚੁੱਕੀ ਹੈ। ਇੱਕ ਸਮਾਂ ਸੀ ਜਦ ਨਗਰ ਕੋਸਲਾਂ ਵੱਲੋਂ ਇੱਕ ਵਿਸੇਸ ਮੁਹਿੰਮ ਰਾਹੀਂ ਇਹ ਅਵਾਰਾ ਕੁੱਤੇ ਮਾਰ ਦਿੱਤੇ ਜਾਂਦੇ ਸਨ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੋਰਾਨ ਜਦੋਂ ਮੇਨਕਾ ਗਾਂਧੀ ਕੇਂਦਰੀ ਮੰਤਰੀ ਬਣੇ ਤਾਂ ਉਹਨਾਂ ਨੇ ਕੁੱਤੇ ਮਾਰਨ ਤੇ ਸਖਤੀ ਨਾਲ ਪਾਬੰਦੀ ਲਗਾ ਦਿੱਤੀ। ਹੁਣ ਸਥਿਤੀ ਇਹ ਹੈ ਕਿ ਕੁੱਤੇ ਕਾਰਨ ਬੰਦਾ ਤਾਂ ਮਰ ਸਕਦਾ ਪਰ ਬੰਦਿਆਂ ਨੂੰ ਬਚਾਉਣ ਲਈ ਕੁੱਤੇ ਨਹੀਂ ਮਾਰੇ ਜਾ ਸਕਦੇ। ਹੁਣ ਨਗਰ ਨਿਗਮਾਂ, ਨਗਰ ਕੋਂਸਲਾਂ ਜਾਂ ਪੰਚਾਇਤਾਂ ਦੇ ਅਧਿਕਾਰੀ ਕੁੱਤੇ ਮਾਰ ਨਹੀਂ ਸਕਦੇ ਉਹਨਾਂ ਦੀ ਗਿਣਤੀ ਵੱਧਣ ਤੋਂ ਰੋਕਣ ਲਈ ਉਹਨਾਂ ਦੀ ਨਸਬੰਦੀ (ਖੱਸੀ) ਕਰ ਸਕਦੇ ਹਨ। ਇੱਕ ਕੁੱਤੇ ਨੂੰ ਖੱਸੀ ਕਰਨ ਲਈ 2500 ਰੁਪਏ ਖਰਚ ਆਉਂਦੇ ਹਨ ਜਿਨਾਂ ਵਿੱਚ 900 ਰੁਪਏ ਪਸ਼ੂ ਪਾਲਣ ਵਿਭਾਗ ਦੀ ਫੀਸ ਤੇ ਖੱਸੀ ਹੋਏ ਅਵਾਰਾ ਕੁੱਤੇ ਨੂੰ 5 ਦਿਨ ਸੰਭਾਲ ਕੇ ਰੱਖਣ ਲਈ 1600 ਰੁਪਏ ਖਰਚਾ ਸ਼ਾਮਲ ਹੈ। ਜੇ ਇੱਕ ਸ਼ਹਿਰ ਵਿੱਚ ਘੱਟੋ ਘੱਟ 1000 ਕੁੱਤਾ ਖੱਸੀ ਕਰਨਾ ਹੋਵੇ ਤਾਂ ਇਹ 24,00,000 (24 ਲੱਖ) ਦਾ ਖਰਚਾ ਹੋਵੇਗਾ। ਪੰਜਾਬ ਦੀਆਂ ਨਗਰ ਕੋਂਸਲਾਂ ਦੀ ਆਰਥਿਕ ਹਾਲਤ ਇਹ ਵੱਡੀ ਰਾਸ਼ੀ ਖਰਚ ਕਰਨ ਦੀ ਆਗਿਆ ਨਹੀਂ ਦੇ ਰਹੀ। ਨਤੀਜੇ ਵੱਜੋਂ ਇਹ ਸਮੱਸਿਆ ਵੱਧਦੀ ਜਾ ਰਹੀ ਹੈ।
ਕਾਨੂੰਨ ਅਨੁਸਾਰ ਕੁੱਤਾ ਪਾਲਕ ਲਈ ਆਪਣੇ ਕੁੱਤੇ ਦੀ ਬਕਾਇਦਾ ਮੈਡੀਕਲ ਜਾਂਚ ਕਰਵਾਉਣ ਦੇ ਨਾਲ ਨਾਲ ਉਸ ਦੀ ਸਹੀ ਸਾਂਭ ਸੰਭਾਲ ਕਰਨੀ ਂਰੂਰੀ ਹੈ। ਹਰ ਕੁੱਤਾ ਪਾਲਕ ਨੂੰ ਆਪਣੇ ਘਰ ਦੇ ਬਾਹਰ ਲਿਖੇ ਕੇ ਲਗਾਉਣਾ ਲਾਜਮੀ ਹੈ ਕਿ ਅੰਦਰ ਕੁੱਤੇ ਰੱਖੇ ਹੋਏ ਹਨ ਤਾਂ ਜੋ ਬਾਹਰੋਂ ਆਇਆ ਵਿਅਕਤੀ ਸੁਚੇਤ ਰਹੇ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕੁੱਤੇ ਨੂੰ ਮਾਰਨਾ ਜੀਵ ਹੱਤਿਆ ਜਾਂ ਕਰੂਰਤਾ ਸਮਝਿਆ ਜਾਂਦਾ ਹੈ ਤਾਂ ਮੁਰਗਿਆ ਜਾਂ ਬੱਕਰਿਆਂ ਨੂੰ ਮਾਰਨ ਦੀ ਕਿਉਂ ਖੁੱਲ ਹੈ ਹਾਲਾਂਕਿ ਮੁਰਗੇ ਜਾਂ ਬੱਕਰੇ ਤੋਂ ਇਨਸਾਨ ਨੂੰ ਕੋਈ ਖਤਰਾ ਨਹੀਂ ਹੁੰਦਾ। ਜਦ ਕਿ ਅਵਾਰਾ ਕੁੱਤਿਆ ਕਾਰਨ ਹੁੰਦੀਆਂ ਮੌਤਾਂ ਜਾਂ ਜਖਮੀ ਹੁੰਦੇ ਲੋਕਾਂ ਦੀ ਦਾਸਤਾਨ ਕਿਸੇ ਤੋਂ ਛੁਪੀ ਨਹੀਂ।
ਸਾਲ 1998-99 ਤੋਂ ਪੰਜਾਬ ਚੋਂ ਗਿਰਜਾਂ ਅਲੋਪ ਹੋਣ ਕਾਰਨ ਹੱਡਾ ਰੋੜੀਆਂ ਚ ਮੀਟ ਖਾਣ ਵਾਲੇ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਹਨਾਂ ਦੇ ਮੂੰਹ ਨੂੰ ਲਹੂ ਲੁਹਾਣ ਵਧੇਰੇ ਲੱਗਣ ਕਰਕੇ ਇਹ ਜਿਆਦਾ ਖੂੰਖਾਰ ਹੁੰਦੇ ਹਨ। ਹਲਕਾਅ ਦੇ ਵਾਇਰਸ ਇਹਨਾਂ ਵਿੱਚ ਜਿਆਦਾ ਦਾਖਲ ਹੋਣ ਦੀ ਸੰਭਾਵਨਾ ਹੁੰਦੀ ਹੈ ਂੋ ਕਿ ਅੱਗੇ ਵੱਢਣ ਰਾਹੀਂ ਮਨੁੱਖਾਂ, ਦੂਜੇ ਅਵਾਰਾ ਕੁੱਤਿਆਂ ਤੇ ਪਸ਼ੂਆਂ ਚ ਚਲੇ ਜਾਂਦੇ ਹਨ। ਸਹਿਰ ਜਾਂ ਪਿੰਡਾਂ ਦੇ ਬਾਹਰ ਬਣੀਆਂ ਹੱਡਾ ਰੋੜੀਆਂ ਵਿੱਚ ਫਿਰਦੇ ਅਵਾਰਾ ਕੁੱਤਿਆ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ। ਤੇ ਹੱਡਾ ਰੋੜੀ ਵਿੱਚ ਮਰੇ ਪਸੂਆਂ ਦੀ ਅਣਹੋਂਦ ਕਾਰਨ ਵੁਹ ਅਬਾਦੀ ਵੱਲ ਆਕੇ ਪਸੂਆਂ ਖਾਸ ਕਰਕੇ ਬੱਚਿਆਂ ਨੂੰ ਆਪਣਾ ਨਿਸਾਨਾਂ ਬਣਾਉਦੇ ਹਨ। ਬਹੁਤੇ ਸਮਸਾਨਘਾਟਾਂ ਵਿੱਚ ਉੱਚੀਆਂ ਦੀਵਾਰਾਂ ਹਨ ਪਰ ਜਿਹੜੇ ਸਮਸਾਨ ਘਾਟਾਂ ਵਿੱਚ ਖਾਸ ਕਰਕੇ ਪਿੰਡਾ ਵਿੱਚ 4 ਦੀਵਾਰੀਆਂ ਨਹੀਂ ਹਨ, ਉੱਥੇ ਦਫਨਾਏ ਮ੍ਰਿਤਕ ਬੱਚੇ ਇਹਨਾਂ ਖੂੰਖਾਰ ਕੁੱਤਿਆਂ ਦਾ ਭੋਜਨ ਬਣਦੇ ਹਨ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਵਾਰਾ ਕੁੱਤਿਆਂ ਦੀ ਸੱਮਸਿਆ ਨੂੰ ਹੱਲ ਕਰਨ ਲਈ ਇਸ ਮਕaਦ ਲਈ ਬਣਾਏ ਮਹਿਕਮੇ ਦੇ ਅਮਲੇ ਨੂੰ ਉਹਨਾਂ ਦੇ ਜਿੰਮੇ ਲੱਗੇ ਦਰਜਾਂ ਨੂੰ ਨਿਭਾਉਣ ਲਈ ਸਖਤੀ ਨਾਲ ਪਾਬੰਦ ਕਰਨ। ਜਿਹੜਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਮਾਮਲੇ ਵਿੱਚ ਕੁਤਾਹੀ ਤੋਂ ਕੰਮ ਲੈਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਹੋਵੇ। ਇਸ ਸੱਮਸਿਆ ਲਈ ਮੌਜੂਦਾ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਕਰਨੀ ਚਾਹਦੀ ਹੈ ਤਾਂ ਜੋ ਇਸ ਸੱਮਸਿਆ ਤੋਂ ਨਿਜਾਤ ਮਿਲੇ।
ਸੰਜੀਵ ਸੈਣੀ
ਕਿਉਂ ਆਉਂਦਾ ਹੈ ਅੰਗਰੇਜ਼ੀ ਦੇ ਵਿਸ਼ੇ ਦਾ ਨਿਰਾਸ਼ਜਨਕ ਨਤੀਜਾ?
NEXT STORY