ਜਲੰਧਰ- 'ਵ੍ਹਾਈਟ ਹਿੱਲ ਪ੍ਰੋਡਕਸ਼ਨ' ਦੀਆਂ ਇਸ ਤੋਂ ਪਹਿਲਾਂ ਆਈਆਂ ਪੰਜਾਬੀ ਫਿਲਮਾਂ ਜੱਟ ਐਂਡ ਜੂਲੀਅਟ ਤੇ ਪੰਜਾਬ 1984 ਵਾਂਗ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸਰਦਾਰ ਜੀ' ਨੇ ਵੀ ਕਮਾਈ ਪੱਖੋਂ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਰਿਲੀਜ਼ਿੰਗ ਦੇ ਪਹਿਲੇ 3 ਦਿਨਾਂ 'ਚ 'ਸਰਦਾਰ ਜੀ' ਦੀ ਕਮਾਈ ਜਿੰਨਾ ਅੰਕੜਾ ਪੰਜਾਬ 'ਚ ਆਮ ਤੌਰ 'ਤੇ ਹਿੰਦੀ ਫਿਲਮਾਂ ਦਾ ਵੀ ਕਦੇ ਨਹੀਂ ਰਿਹਾ। ਇਸ ਦਾ ਇਕ ਕਾਰਨ ਜਿਥੇ ਦਿਲਜੀਤ ਦੁਸਾਂਝ ਦੀ ਲਾਜਵਾਬ ਅਦਾਕਾਰੀ ਹੈ, ਉਥੇ ਵ੍ਹਾਈਟ ਹਿੱਲ ਪ੍ਰੋਡਕਸ਼ਨ 'ਤੇ ਦਰਸ਼ਕਾਂ ਦਾ ਭਰੋਸਾ ਹੈ ਕਿ ਇਹ ਬੈਨਰ ਸਿਰਫ ਚੰਗੀ ਫਿਲਮ ਹੀ ਬਣਾਵੇਗਾ।
ਫਿਲਮ ਦੀ ਸਫਲਤਾ ਸਬੰਧੀ ਗੱਲ ਕਰਦਿਆਂ ਪ੍ਰੋਡਿਊਸਰ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਕਿਹਾ ਕਿ ਸਰਦਾਰ ਜੀ ਨੇ ਪਹਿਲੇ 3 ਦਿਨਾਂ 'ਚ ਭਾਰਤ 'ਚ 8 ਕਰੋੜ 50 ਲੱਖ ਤੇ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ 'ਚ ਲਗਭਗ 6 ਕਰੋੜ 22 ਲੱਖ 54 ਹਜ਼ਾਰ ਰੁਪਏ ਕਮਾਏ ਤੇ ਇਸ ਦਾ ਕੁਲ ਅੰਕੜਾ 15 ਕਰੋੜ ਦੇ ਨੇੜੇ ਜਾ ਪੁੱਜਾ। ਗੁਣਬੀਰ ਤੇ ਮਨਮੋੜ ਨੇ ਕਿਹਾ ਕਿ ਇਹ ਪੰਜਾਬੀ ਫਿਲਮ ਇੰਡਸਟਰੀ ਦੀ ਹੁਣ ਤਕ ਦੀ ਸਭ ਤੋਂ ਮਹਿੰਗੀ ਫਿਲਮ ਬਣਾਈ ਗਈ ਹੈ, ਜਿਸ ਦੇ ਪ੍ਰਚਾਰ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਦਰਸ਼ਕਾਂ ਨੇ ਇੰਨਾ ਪਿਆਰ ਦੇ ਕੇ ਇਸ ਫਿਲਮ ਨਾਲ ਪੂਰਾ ਨਿਆਂ ਕੀਤਾ ਹੈ, ਜਿਸ ਦੀ ਉਨ੍ਹਾਂ ਨੂੰ ਬੜੀ ਖੁਸ਼ੀ ਹੈ।
'ਮੋਹੱਲਾ ਅਸੀ' ਤੋਂ ਬਾਅਦ ਸੰਨੀ ਦਿਓਲ ਦੀ ਇਕ ਹੋਰ ਫਿਲਮ ਮੁਸ਼ਕਿਲਾਂ 'ਚ
NEXT STORY