ਪਟਿਆਲਾ (ਸਿੰਗਲਾ)-ਪਾਤਡ਼ਾਂ ਸ਼ਹਿਰ ’ਚੋਂ ਪਟਿਆਲੇ ਨੂੰ ਸਵੇਰ ਵੇਲੇ ਜਾਣ ਵਾਲੀਆਂ ਬੱਸਾਂ ਦਾ ਕੋਈ ਟਾਈਮ ਟੇਬਲ ਨਾ ਹੋਣ ਕਰ ਕੇ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਹੀ ਪੰਜਾਬ ਰੋਡਵੇਜ਼ ਨੂੰ ਬੱਸਾਂ ਖਾਲੀ ਜਾਣ ਕਰ ਕੇ ਘਾਟਾ ਪੈ ਰਿਹਾ ਸੀ। ਇਸ ਮਾਮਲੇ ’ਤੇ ਕਾਰਵਾਈ ਕਰਨ ਲਈ ਵਿਸ਼ੇਸ਼ ਤੌਰ ’ਤੇ ਟਾਈਮ ਟੇਬਲ ਇੰਸਪੈਕਟਰ ਕਰਮ ਚੰਦ ਨੇ ਆਪਣੀ ਟੀਮ ਸਮੇਤ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਪਟਿਆਲੇ ਨੂੰ ਜਾਣ ਵਾਲੀਆਂ ਬੱਸਾਂ ਦੇ ਟਾਈਮ ਟੇਬਲ ਦੀ ਪੜਤਾਲ ਕੀਤੀ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਸਵੇਰ ਵੇਲੇ 5 ਤੋਂ 7 ਵਜੇ ਤੱਕ 2-2 ਮਿੰਟ ਬਾਅਦ ਖਾਲੀ ਬੱਸਾਂ ਪਟਿਆਲੇ ਨੂੰ ਜਾਂਦੀਆਂ ਹਨ। ਇਸ ਤੋਂ ਬਾਅਦ 8 ਵਜੇ ਤੱਕ ਜਦੋਂ ਬੱਸਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਇਕ ਘੰਟੇ ’ਚ 2 ਜਾਂ 3 ਬੱਸਾਂ ਹੀ ਆਉਂਦੀਆਂ ਸਨ। ਸਕੂਲ, ਕਾਲਜ ਅਤੇ ਨੌਕਰੀਆਂ ’ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਮਾਮਲੇ ’ਤੇ ਵੱਡੀ ਕਾਰਵਾਈ ਕਰਦਿਆਂ ਸਵੇਰੇ ਆਉਣ ਵਾਲੀਆਂ ਸਾਰੀਆਂ ਬੱਸਾਂ ਦੀ ਸਮਾਂ-ਸਾਰਣੀ ਵੇਖੀ ਗਈ ਤਾਂ ਕਈ ਬੱਸਾਂ ਨਵੇਂ ਅੱਡੇ ਵਿਚ ਜਾਣ ਦੀ ਬਜਾਏ ਸਿੱਧੀਆਂ ਹੀ ਸ਼ਹਿਰ ਅੰਦਰ ਆ ਰਹੀਆਂ ਸਨ। ਕਈ ਬੱਸਾਂ ਇਕੱਠੀਆਂ ਹੋਣ ਕਰ ਕੇ ਖਾਲੀ ਹੀ ਜਾ ਰਹੀਆਂ ਸਨ। ਹੁਣ ਇਨ੍ਹਾਂ ਬੱਸਾਂ ਦਾ ਟਾਈਮ ਟੇਬਲ ਬਣਾਇਆ ਗਿਆ ਹੈ।
ਭਾਰਤ ਤੇ ਪਾਕਿਸਤਾਨ ਦੇ ਸਬੰਧ ਹਮੇਸ਼ਾ ਚੰਗੇ ਰਹਿਣ : ਸੋਹੇਲ ਮਹਿਦੂਦ
NEXT STORY