ਹੁਸ਼ਿਆਰਪੁਰ, (ਘੁੰਮਣ)- ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈ 2548 ਸੈਂਪਲਾਂ ਦੀ ਰਿਪੋਰਟ ਵਿਚੋਂ 289 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਅੰਦਰ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 13,117 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਆਏ ਕੇਸਾਂ ਵਿਚ 27 ਹੁਸ਼ਿਆਰਪੁਰ ਸ਼ਹਿਰੀ ਇਲਾਕੇ, 250 ਜ਼ਿਲ੍ਹੇ ਦੇ ਹੋਰ ਸਿਹਤ ਕੇਂਦਰਾਂ ਨਾਲ ਅਤੇ 12 ਕੇਸ ਜ਼ਿਲ੍ਹੇ ਨਾਲ ਸਬੰਧਤ ਵਿਅਕਤੀਆਂ ਦੇ ਬਾਹਰਲੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ।
ਇਸ ਤੋਂ ਇਲਾਵਾ ਜ਼ਿਲ੍ਹੇ ’ਚ ਕੋਰੋਨਾ ਨਾਲ 11 ਮੌਤਾਂ, ਜਿਨ੍ਹਾਂ ’ਚ 36 ਸਾਲਾ ਔਰਤ ਵਾਸੀ ਮੁਰਾਦਪੁਰ ਨਰਿਆਲਾ ਦੀ ਮੌਤ ਸਿਵਲ ਹਸਪਤਾਲ, ਹੁਸ਼ਿਆਰਪੁਰ ਵਿਖੇ, 60 ਸਾਲਾ ਵਿਅਕਤੀ ਵਾਸੀ ਬਾਹੋਵਾਲ ਦੀ ਮੌਤ ਸਿਵਲ ਹਸਪਤਾਲ, ਹੁਸ਼ਿਆਰਪੁਰ ’ਚ, 72 ਸਾਲਾ ਵਿਅਕਤੀ ਵਾਸੀ ਹਰਿਆਣਾ ਦੀ ਮੌਤ ਸਿਵਲ ਹਸਪਤਾਲ, ਹੁਸ਼ਿਆਰਪੁਰ, 47 ਸਾਲਾ ਵਿਅਕਤੀ ਵਾਸੀ ਪੁਰਹੀਰਾਂ ਦੀ ਮੌਤ ਸਿਵਲ ਹਸਪਤਾਲ, ਹੁਸ਼ਿਆਰਪੁਰ, 50 ਸਾਲਾ ਵਿਅਕਤੀ ਵਾਸੀ ਸਿਵਲ ਲਾਈਨ, ਹੁਸ਼ਿਆਰਪੁਰ ਸ਼ਹਿਰ ਦੀ ਮੌਤ ਨਿੱਜੀ ਹਸਪਤਾਲ, ਜਲੰਧਰ, 53 ਸਾਲਾ ਵਿਅਕਤੀ ਵਾਸੀ ਸਤੌਰ ਦੀ ਮੌਤ ਸਿਵਲ ਹਸਪਤਾਲ, ਹੁਸ਼ਿਆਰਪੁਰ, 62 ਸਾਲਾ ਔਰਤ ਵਾਸੀ ਦਸਮੇਸ਼ ਨਗਰ ਦੀ ਮੌਤ ਨਿੱਜੀ ਹਸਪਤਾਲ, ਜਲੰਧਰ ਅਤੇ 36 ਸਾਲਾ ਨੌਜਵਾਨ ਵਾਸੀ ਹਸੈਨਪੁਰ ਦੀ ਮੌਤ ਪੀ. ਜੀ. ਆਈ. ਚੰਡੀਗੜ੍ਹ, 65 ਸਾਲਾ ਔਰਤ ਵਾਸੀ ਟਾਂਡਾ ਦੀ ਮੌਤ ਘਰ ’ਚ ਹੀ, 52 ਸਾਲਾ ਔਰਤ ਵਾਸੀ ਟਾਂਡਾ ਦੀ ਮੌਤ ਘਰ ਵਿਚ ਅਤੇ 65 ਸਾਲਾ ਔਰਤ ਵਾਸੀ ਹੁਸ਼ਿਆਰਪੁਰ ਦੀ ਮੌਤ ਪੀ.ਜੀ.ਆਈ., ਚੰਡੀਗੜ੍ਹ ਵਿਖੇ ਹੋ ਜਾਣ ਨਾਲ ਜ਼ਿਲ੍ਹੇ ’ਚ ਮੌਤਾਂ ਦੀ ਕੁੱਲ ਗਿਣਤੀ 518 ਹੋ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ 1840 ਨਵੇਂ ਸੈਂਪਲ ਲਏ ਗਏ ਹਨ ਅਤੇ ਕੋਰੋਨਾ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਅੰਦਰ 3,80,740 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 3,66,508 ਸੈਂਪਲ ਨੈਗੇਟਿਵ, 2738 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ ਤੇ 202 ਸੈਂਪਲ ਇਨਵੈਲਿਡ ਹਨ। ਜਦਕਿ ਐਕਟਿਵ ਕੇਸਾਂ ਦੀ ਗਿਣਤੀ 1872 ਹੈ ਅਤੇ 11,641 ਮਰੀਜ਼ ਰਿਕਵਰ ਕਰ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
31 ਤੱਕ ਐਲਾਨੇ ਜਾਣਗੇ ਨਾਨ-ਬੋਰਡ ਕਲਾਸਾਂ ਦੇ ਨਤੀਜੇ, 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਨਵਾਂ ਸੈਸ਼ਨ
NEXT STORY