ਨਵੀਂ ਦਿੱਲੀ/ਅੰਮ੍ਰਿਤਸਰ—ਕਰੀਬ 4 ਸਾਲ ਪਹਿਲਾਂ ਇਰਾਕ ਦੇ ਸ਼ਹਿਰ ਮੋਸੂਲ 'ਚ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਦੇ ਚੁੰਗਲ 'ਚ ਫਸੇ 39 ਭਾਰਤੀਆਂ ਦੀ ਮੌਤ ਦੇ ਬਾਰੇ 'ਚ ਮੰਗਲਵਾਰ ਦੁਪਹਿਰ ਰਾਜ ਸਭਾ 'ਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ 'ਚ ਹਾਹਾਕਾਰ ਮਚ ਗਈ। ਇਨ੍ਹਾਂ 'ਚ 27 ਪੰਜਾਬੀ, 4 ਹਿਮਾਚਲੀ, ਪੱਛਮੀ ਬੰਗਾਲ ਦੇ 2 ਅਤੇ ਬਿਹਾਰ ਦੇ 6 ਲੋਕ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਵਲੋਂ ਅੱਜ 39 ਮ੍ਰਿਤਕਾਂ ਦੀ ਸੁਚੀ ਜਾਰੀ ਕੀਤੀ ਗਈ ਹੈ। ਸੂਚੀ ਦੇ ਮੁਤਾਬਕ ਪੰਜਾਬ ਦੇ ਧਰਮਿੰਦਰ ਕੁਮਾਰ, ਹਰੀਸ਼ ਕੁਮਾਰ, ਹਰਸਿਮਰਨਜੀਤ ਸਿੰਘ, ਕੰਵਲਜੀਤ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਸੋਨੂੰ, ਸੰਦੀਪ ਕੁਮਾਰ, ਮਨਜਿੰਦਰ ਸਿੰਘ, ਗੁਰਚਰਨ ਸਿੰਘ, ਬਲਵੰਤ ਰਾਏ, ਰੂਪ ਲਾਲ, ਦੇਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਸਿੰਘ, ਕਮਲਜੀਤ ਸਿੰਘ, ਗੋਬਿੰਦਰ ਸਿੰਘ, ਪ੍ਰੀਤਪਾਲ ਸ਼ਰਮਾ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਪਰਵਿੰਦਰ ਕੁਮਾਰ, ਬਲਵੀਰ ਚੰਦ, ਸੁਰਜੀਤ ਮਾਇੰਕਾ, ਨੰਦਲਾਲ ਅਤੇ ਰਾਕੇਸ਼ ਕੁਮਾਰ ਦੇ ਨਾਂ ਸ਼ਾਮਲ ਹਨ, ਜਦਕਿ ਹਿਮਾਚਲ ਪ੍ਰਦੇਸ਼ ਤੋਂ ਅਮਨ ਕੁਮਾਰ, ਸੰਦੀਪ ਸਿੰਘ ਰਾਣਾ, ਇੰਦਰਜੀਤ , ਹੇਮਰਾਜ ਅਤੇ ਪੱਛਮੀ ਬੰਗਾਲ ਤੋਂ ਸਮਰ ਟੀਕਾਦਾਰ, ਖੋਖਾਨ ਸਿਕੰਦਰ ਅਤੇ ਬਿਹਾਰ ਤੋਂ ਸੰਤੋਸ਼ ਕੁਮਾਰ ਸਿੰਘ, ਵਿਦਿਆਭੂਸ਼ਣ ਤਿਵਾਰੀ, ਅਦਾਲਤ ਸਿੰਘ, ਸੁਨੀਲ ਕੁਮਾਰ ਕੁਸ਼ਵਾਹਾ, ਧਰਮਿੰਦਰ ਕੁਮਾਰ, ਰਾਜੂ ਕੁਮਾਰ ਯਾਦਵ ਦੇ ਨਾਂ ਸ਼ਾਮਲ ਹਨ। ਰਾਜੂ ਕੁਮਾਰ ਯਾਦਵ ਦੀ ਤਸਦੀਕ ਪ੍ਰਕਿਰਿਆ ਹਾਲੇ ਵੀ ਚੱਲ ਰਹੀ ਹੈ।
ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਮੁਜ਼ਾਹਰਾ
NEXT STORY