ਨਵਾਂਸ਼ਹਿਰ, (ਤ੍ਰਿਪਾਠੀ)- ਅੱਧਾ ਦਰਜਨ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 7 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਪੁਲਸ ਨੇ ਟ੍ਰੈਵਲ ਏਜੰਟ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ, ਗੁਰਚਰਨ ਸਿੰਘ ਪੁੱਤਰ ਪਰਗਟ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ, ਵਰਨਜੀਤ ਸਿੰਘ ਪੁੱਤਰ ਮੋਤਾ ਸਿੰਘ (ਸਮੂਹ ਵਾਸੀ ਪਿੰਡ ਲਧਾਣਾ ਝਿੱਕਾ), ਜਸਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸ਼ੇਖੂਪੁਰ ਬਾਗ ਤੇ ਭੁਪਿੰਦਰ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਚੌਹੜਾ (ਗੜ੍ਹਸ਼ੰਕਰ) ਨੇ ਦੱਸਿਆ ਕਿ ਉਨ੍ਹਾਂ ਦਾ ਥਾਣਾ ਸਦਰ ਨਵਾਂਸ਼ਹਿਰ ਦੇ ਪਿੰਡ ਭੀਣ ਵਾਸੀ ਟ੍ਰੈਵਲ ਏਜੰਟ ਕੁਲਵੰਤ ਸਿੰਘ ਉਰਫ ਕਾਕਾ ਪੁੱਤਰ ਰਾਮ ਆਸਰਾ ਨਾਲ ਵਿਦੇਸ਼ ਭੇਜਣ ਦਾ ਸੌਦਾ ਪ੍ਰਤੀ ਵਿਅਕਤੀ 1.40 ਲੱਖ ਰੁਪਏ ਵਿਚ ਹੋਇਆ ਸੀ।
ਏਜੰਟ ਨੇ ਉਨ੍ਹਾਂ ਕੋਲੋਂ ਵੱਖ-ਵੱਖ ਕਰ ਕੇ ਕੁੱਲ 7 ਲੱਖ ਰੁਪਏ ਲੈ ਲਏ ਪਰ ਵਾਅਦੇ ਅਨੁਸਾਰ ਨਾ ਤਾਂ 5 ਮਹੀਨਿਆਂ ਵਿਚ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਉਕਤ ਸ਼ਿਕਾਇਤ ਦੀ ਜਾਂਚ ਮਗਰੋਂ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਕੁਲਵੰਤ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤੀ-ਪਤਨੀ 'ਤੇ ਹਮਲਾ ਕਰਨ ਵਾਲਿਆਂ 'ਚੋਂ 2 ਗ੍ਰਿਫ਼ਤਾਰ
NEXT STORY