ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਬੰਦ ਕਈ ਖਤਰਨਾਕ ਗੈਂਗਸਟਰਾਂ ਵੱਲੋਂ ਧੜੱਲੇ ਨਾਲ ਮੋਬਾਇਲ ਦੇ ਇਸਤੇਮਾਲ ਕਰਨ ਨੂੰ ਲੈ ਕੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਬੀਤੀ ਦੇਰ ਰਾਤ ਕਪੂਰਥਲਾ ਪੁਲਸ ਦੀ ਵਿਸ਼ੇਸ਼ ਟੀਮ ਨੇ ਜੇਲ ਪ੍ਰਸ਼ਾਸਨ ਦੀ ਮਦਦ ਨਾਲ ਚੱਕੀਆਂ 'ਚ ਬੰਦ ਵੱਡੀ ਗਿਣਤੀ 'ਚ ਗੈਂਗਸਟਰਾਂ ਦੀ ਤਲਾਸ਼ੀ ਦੌਰਾਨ 6 ਮੋਬਾਇਲ ਤੇ 7 ਸਿਮ ਕਾਰਡ ਬਰਾਮਦ ਕੀਤੇ। ਇਸ ਪੂਰੇ ਮਾਮਲੇ ਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਸ ਨੇ 6 ਗੈਂਗਸਟਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਅੱਧਨੰਗੀ ਹਾਲਤ 'ਚ ਵਿਅਕਤੀ ਨੂੰ ਸੜਕ 'ਤੇ ਭਜਾ-ਭਜਾ ਕੇ ਕੁੱਟਿਆ
NEXT STORY