ਜਲੰਧਰ, (ਮਹੇਸ਼)— ਕੈਂਟ ਇਲਾਕੇ ਦੇ ਇਕ ਪ੍ਰਾਈਵੇਟ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਨੇ ਐਤਵਾਰ ਸ਼ਾਮ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਹੈ। ਬੱਚੀ ਦੀ ਡਲਿਵਰੀ ਰਾਜ ਕਮਲ ਹਸਪਤਾਲ 'ਚ ਹੋਈ ਹੈ। ਬਾਅਦ 'ਚ ਹਸਪਤਾਲ ਦੇ ਪ੍ਰਬੰਧਕਾਂ ਨੇ ਪੁਲਸ ਕੇਸ ਹੋਣ ਕਾਰਨ ਜੱਚਾ-ਬੱਚਾ ਨੂੰ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ।
ਮਾਮਲੇ ਦੀ ਜਾਂਚ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਕਰ ਰਹੇ ਹਨ ਜੋ ਦੇਰ ਰਾਤ ਸਿਵਲ ਹਸਪਤਾਲ 'ਚ ਬੱਚੀ ਨੂੰ ਜਨਮ ਦੇਣ ਵਾਲੀ 15 ਸਾਲਾ ਨਾਬਾਲਿਗਾ ਤੇ ਉਸ ਦੇ ਪਰਿਵਾਰ ਵਾਲਿਆਂ ਦੇ ਬਿਆਨ ਲੈਣ ਲਈ ਪਹੁੰਚੇ। ਪੁਲਸ ਵਿਦਿਆਰਥਣ ਦੇ ਅਨਫਿੱਟ ਹੋਣ ਕਾਰਨ ਬਿਆਨ ਨਹੀਂ ਲੈ ਸਕੀ, ਜਦਕਿ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨਾਲ ਗੱਲ ਕਰਨ ਦੇ ਬਾਅਦ ਹੀ ਬਿਆਨ ਦੇਵੇਗੀ। ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਪੁਲਸ ਉਸ ਦੇ ਬਿਆਨ ਨਹੀਂ ਲੈ ਸਕਦੀ। ਉਸ ਦੀ ਮਾਂ ਹੀ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾ ਸਕਦੀ ਹੈ।
ਐੱਨ. ਪੀ. ਏ. ਨੂੰ ਬੰਦ ਕੀਤੇ ਜਾਣ ਦਾ ਡਾਕਟਰਾਂ ਵੱਲੋਂ ਵਿਰੋਧ
NEXT STORY