ਫ਼ਰੀਦਕੋਟ, (ਚਾਵਲਾ)- ਫੌਜੀ ਚੌਕ ਤੋਂ ਜਾਂਦੀ ਰੇਲਵੇ ਸਟੇਸ਼ਨ ਸਡ਼ਕ ’ਤੇ ਡਿਵਾਈਡਰ ਉੱਪਰ ਲੱਗੀ ਗਰਿੱਲ ਕਈ ਮਹੀਨਿਆਂ ਤੋਂ ਟੁੱਟੀ ਪਈ ਹੈ, ਜਿਸ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਬਾਬਾ ਫਰੀਦ ਜੀ ਦੇ ਮੇਲੇ ਨਜ਼ਦੀਕ ਜ਼ਿਲਾ ਪ੍ਰਸ਼ਾਸਨ ਨੇ ਰੈੱਡ ਕਰਾਸ ਜ਼ਿਲਾ ਭਲਾਈ ਸ਼ਾਖਾ ਦੇ ਸਹਿਯੋਗ ਨਾਲ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਡਿਵਾਈਡਰਾਂ ’ਤੇ ਗਰਿੱਲਾਂ ਲਾਈਆਂ ਸਨ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਦੀ ਸੰਭਾਲ ਨਾ ਹੋਣ ਕਰ ਕੇ ਫ਼ੌਜੀ ਚੌਕ ਵਿਖੇ ਸਟੇਸ਼ਨ ਨੂੰ ਜਾਂਦੀ ਸਡ਼ਕ ’ਤੇ ਬਣੇ ਡਿਵਾਈਡਰ ’ਤੇ ਲੱਗੀ ਗਰਿੱਲ ਟੁੱਟੀ ਪਈ ਹੈ। ਇਸ ਕਰ ਕੇ ਫਿਰੋਜ਼ਪੁਰ ਰੋਡ ’ਤੇ ਸਾਦਿਕ, ਰੇਲਵੇ ਸਟੇਸ਼ਨ, ਪਟਵਾਰਖਾਨਾ ਅਤੇ ਪੋਸਟ ਆਫਿਸ ਨੂੰ ਜਾਣਾ ਹੁੰਦਾ ਹੈ ਤਾਂ ਚੌਕ ਤੋਂ ਮੁਡ਼ਨ ਵੇਲੇ ਇਹ ਟੁੱਟੀ ਹੋਈ ਗਰਿੱਲ ਦੋਪਹੀਆ ਵਾਹਨ ਚਾਲਕਾਂ ਦੇ ਵੱਜਣ ਦਾ ਡਰ ਬਣਿਆ ਰਹਿੰਦਾ ਹੈ।
ਰਾਹਗੀਰਾਂ ਨੇ ਦੱਸਿਆ ਕਿ ਇਸ ਸਡ਼ਕ ’ਤੇ ਰਾਤ ਨੂੰ ਲਾਈਟ ਵੀ ਨਾ-ਮਾਤਰ ਹੋਣ ਕਰ ਕੇ ਸਾਈਕਲ ਚਾਲਕ ਅਤੇ ਪੈਦਲ ਜਾਣ ਵਾਲਿਆਂ ਲਈ ਟੁੱਟੀ ਹੋਈ ਗਰਿੱਲ, ਜੋ ਉਕਤ ਡਿਵਾਈਡਰ ਤੋਂ ਸਡ਼ਕ ’ਤੇ ਲਟਕਦੀ ਪਈ ਹੈ, ਵਿਚ ਵੱਜ ਸਕਦੇ ਹਨ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਟੁੱਟੀ ਹੋਈ ਗਰਿੱਲ ਨੂੰ ਡਿਵਾਈਡਰ ’ਤੇ ਠੀਕ ਕਰਵਾ ਕੇ ਲਵਾਇਆ ਜਾਵੇ।
ਲੁੱਟ-ਖੋਹ ਕਰਨ ਵਾਲਾ ਚੌਥਾ ਮੁਲਜ਼ਮ ਗ੍ਰਿਫਤਾਰ
NEXT STORY