ਨਾਭਾ (ਭੁਪਿੰਦਰ ਭੂਪਾ)- ਅੱਜ ਸਵੇਰੇ ਲਗਭਗ ਸਾਢੇ 9 ਵਜੇ ਬੌੜਾਂ ਗੇਟ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਇਕ ਦੁਕਾਨ ਵਿਚ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਉਕਤ ਖੇਤਰ ਵਿਚ ਸਥਿਤ ਸ਼ਿਵ ਮੰਦਰ ਦੇ ਨਾਲ ਲਗਦੀ ਸਚਿਨ ਮਟੀਰੀਅਲ 'ਚ ਅੱਗ ਲੱਗ ਗਈ। ਦੁਕਾਨ ਵਿਚ ਪਿਆ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੁਕਾਨ ਦੇ ਮਾਲਕ ਸਚਿਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਲਗਭਗ 9 ਵਜੇ ਦੁਕਾਨ ਤੋਂ ਕੁੱਝ ਸਾਮਾਨ ਲੈਣ ਲਈ ਆਇਆ ਸੀ। ਕੁੱਝ ਸਮੇਂ ਬਾਅਦ ਹੀ ਉਹ ਦੁਕਾਨ ਨੂੰ ਤਾਲਾ ਲਾ ਕੇ ਉਥੋਂ ਚਲਾ ਗਿਆ। ਅੱਧੇ ਘੰਟੇ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ਵਿਚ ਅੱਗ ਲੱਗ ਗਈ ਹੈ। ਲੋਕਾਂ ਨੇ ਇਸ ਦੀ ਜਾਣਕਾਰੀ ਤੁਰੰਤ ਨਗਰ ਕੌਂਸਲ ਨੂੰ ਦਿੱਤੀ। ਫਾਇਰ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਫਾਇਰ ਕਰਮਚਾਰੀਆਂ ਨੂੰ ਘਟਨਾ ਸਥਾਨ 'ਤੇ ਭੇਜਿਆ। ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਤਰ੍ਹਾਂ ਅੱਗ ਲੱਗਣ ਨਾਲ ਦੁਕਾਨ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਵਕੀਲ 'ਤੇ ਮਾਮਲਾ ਦਰਜ ਕਰਨ ਵਿਰੁੱਧ ਕੀਤੀ ਹੜਤਾਲ
NEXT STORY