ਗਡ਼੍ਹਸ਼ੰਕਰ, (ਸ਼ੋਰੀ)- ਗਡ਼੍ਹਸ਼ੰਕਰ ਟਰੱਕ ਆਪ੍ਰੇਟਰਜ਼ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਮਾਨ ਦੀ ਅਗਵਾਈ ’ਚ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਨ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਟਰੱਕ ਆਪ੍ਰੇਟਰਜ਼ ਚੱਕਾ ਜਾਮ ਕਰਕੇ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਮਾਕਪਾ ਦੇ ਕਾ. ਦਰਸ਼ਨ ਸਿੰਘ ਮੱਟੂ ਨੇ ਵੀ ਉਚੇਚੇ ਤੌਰ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਥਰਡ ਪਾਰਟੀ ਬੀਮਾ ਘੱਟ ਕੀਤਾ ਜਾਵੇ, ਸਡ਼ਕਾਂ ਤੋਂ ਟੋਲ ਪਲਾਜ਼ਾ ਹਟਾਇਆ ਜਾਵੇ, ਨੈਸ਼ਨਲ ਪਰਮਿਟ 20 ਸਾਲ ਲਈ ਬਣਾਇਆ ਜਾਵੇ, ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ ’ਚ ਲਿਆਂਦਾ ਜਾਵੇ, ਲਾਇਸੈਂਸ ਬਨਾਉਣ ਲਈ ਜ਼ਿਲਾ ਪੱਧਰ ’ਤੇ ਸੈਂਟਰ ਖੋਲ੍ਹੇ ਜਾਣ ਆਦਿ ਮੰਗਾਂ ਸ਼ਾਮਲ ਹਨ।
13 ਦਿਨਾਂ ਬਾਅਦ ਨਿਊਜ਼ੀਲੈਂਡ ਤੋਂ ਨੌਜਵਾਨ ਦੀ ਲਾਸ਼ ਪੁੱਜੀ ਘਰ
NEXT STORY