ਕੋਟਕਪੂਰਾ, (ਨਰਿੰਦਰ, ਭਾਵਿਤ)- ਦੋ ਭੈਣਾਂ ਦੇ ਇਕਲੌਤੇ ਭਰਾ ਬੇਅੰਤ ਸਿੰਘ (25) ਪੁੱਤਰ ਅੰਗਰੇਜ ਸਿੰਘ ਵਾਸੀ ਕੋਠੇ ਥੇਹ ਦੀ ਕਰੀਬ 13 ਦਿਨਾਂ ਬਾਅਦ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਘਰ ਪੁੱਜੀ ਲਾਸ਼ ਦਾ ਅੱਜ ਸਥਾਨਕ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਬੀਤੇ ਦਿਨੀਂ ਨਿਊਜ਼ੀਲੈਂਡ ਤੋਂ ਵਾਪਸ ਦੇਸ਼ ਪਰਤਦਿਆਂ ਜਹਾਜ਼ ਵਿਚ ਹੀ ਬੇਅੰਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਪਰਿਵਾਰ ਵੱਲੋਂ ਉਸ ਦੇ ਵਿਆਹ ਸਬੰਧੀ ਵਿਚਾਰਾਂ ਚੱਲ ਰਹੀਆਂ ਸਨ ਪਰ ਘਰ ਵਿਚ ਬੇਅੰਤ ਸਿੰਘ ਦੀ ਲਾਸ਼ ਪੁੱਜਣ ਕਾਰਨ ਇਲਾਕੇ ’ਚ ਇਕਦਮ ਮਾਹੌਲ ਸੋਗਮਈ ਅਤੇ ਦੁੱਖਦਾਈ ਹੋ ਗਿਆ। ਉਸ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ’ਚ ਸਿਆਸੀ ਅਤੇ ਗੈਰ-ਸਿਆਸੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਪਰਿਵਾਰਕ ਸੂਤਰਾਂ ਅਨੁਸਾਰ ਬੇਅੰਤ ਸਿੰਘ ਕਰੀਬ 3 ਸਾਲ ਪਹਿਲਾਂ ਸਪਾਊੁਸ ਵੀਜ਼ੇ ’ਤੇ ਨਿਊਜ਼ੀਲੈਂਡ ਗਿਆ ਸੀ। ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਵੀ ਨਿਊਜ਼ੀਲੈਂਡ ਵਿਖੇ ਹੀ ਪਡ਼੍ਹਾਈ ਕਰਨ ਗਈ ਹੋਈ ਹੈ।
ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਪ੍ਰੋ. ਸਾਧੂ ਸਿੰਘ ਮੈਂਬਰ ਪਾਰਲੀਮੈਂਟ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਭਾਈ ਹਰਨਿਰਪਾਲ ਸਿੰਘ ਕੁੱਕੂ, ਅਜੈਪਾਲ ਸਿੰਘ ਸੰਧੂ, ਊਧਮ ਸਿੰਘ ਅੌਲਖ, ਗੁਰਿੰਦਰ ਸਿੰਘ, ਕੁੱਕੀ ਚੋਪੜਾ ਆਦਿ ਸ਼ਾਮਲ ਸਨ।
ਐੱਸ. ਡੀ. ਐੱਮ. ਰਾਜਪਾਲ ਵੱਲੋਂ ਸ਼ਹਿਰ ’ਚ ਚੱਲ ਰਹੇ ਕੰਮਾਂ ਦਾ ਜਾਇਜ਼ਾ
NEXT STORY