ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਬਾਘਾਪੁਰਾਣਾ, ਧਰਮਕੋਟ ਅਤੇ ਫਤਿਹਗੜ੍ਹ ਪੰਜਤੂਰ 'ਚ 6 ਦਸੰਬਰ ਨੂੰ ਉਮੀਦਵਾਰਾਂ ਨੂੰ ਪੇਪਰ ਦਾਖਲ ਨਾ ਕਰਨ ਦੇਣ ਖਿਲਾਫ ਅੱਜ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਨਸੀਬ ਬਾਵਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੇ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਰੋਸ ਪ੍ਰਗਟਾਇਆ। ਵਫਦ 'ਚ ਗੁਰਵਿੰਦਰ ਸਿੰਘ ਕੰਗ ਹਲਕਾ ਬਾਘਾ ਪੁਰਾਣਾ, ਗੁਰਦਿੱਤ ਸਿੰਘ ਸੇਖੋਂ ਪ੍ਰਧਾਨ ਮਾਲਵਾ-2, ਦਲਜੀਤ ਸਿੰਘ ਸਦਰਪੁਰਾ ਇੰਚਾਰਜ ਧਰਮਕੋਟ, ਅਜੇ ਕੁਮਾਰ ਜਨਰਲ ਸੈਕਟਰੀ ਪੰਜਾਬ, ਬੀਬੀ ਊਸ਼ਾ ਰਾਣੀ ਤੋਂ ਇਲਾਵਾ ਬਾਘਾਪੁਰਾਣਾ, ਧਰਮਕੋਟ ਅਤੇ ਫਤਿਹਗੜ੍ਹ ਪੰਜਤੂਰ ਦੇ ਉਮੀਦਵਾਰ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਬਾਘਾਪੁਰਾਣਾ, ਧਰਮਕੋਟ ਅਤੇ ਫਤਿਹਗੜ੍ਹ ਪੰਜਤੂਰ, ਜ਼ਿਲਾ ਮੋਗਾ ਵਿਖੇ ਤਿੰਨ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤਹਿਤ 6 ਦਸੰਬਰ ਨੂੰ ਇਨ੍ਹਾਂ ਤਿੰਨ ਨਿਗਮਾਂ 'ਚ ਉਮੀਦਵਾਰਾਂ ਵੱਲੋਂ ਆਪਣੀਆਂ ਚੋਣ ਸਬੰਧੀ ਦਰਖਾਸਤਾਂ ਦੇਣੀਆਂ ਸਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਨੋ ਡਿਊ ਸਰਟੀਫਿਕੇਟ ਲੈਣ ਲਈ ਦਰਖਾਸਤਾਂ ਦਿੱਤੀਆਂ ਸਨ ਪਰ ਉਨ੍ਹਾਂ ਨੂੰ ਸਮੇਂ ਸਿਰ ਸਰਟੀਫਿਕੇਟ ਨਹੀਂ ਦਿੱਤੇ ਗਏ, ਜਿਸ ਕਾਰਨ ਉਹ ਦਰਖਾਸਤਾਂ ਨਹੀਂ ਦੇ ਸਕੇ ਤੇ ਕੁਝ ਉਮੀਦਵਾਰ ਸਰਟੀਫਿਕੇਟ ਲੈਣ 'ਚ ਸਫਲ ਵੀ ਹੋ ਗਏ।
ਉਨ੍ਹਾਂ ਦੋਸ਼ ਲਾਇਆ ਕਿ ਫਤਿਹਗੜ੍ਹ ਪੰਜਤੂਰ 'ਚ ਉਨ੍ਹਾਂ ਦੇ ਨੌਂ ਉਮੀਦਵਾਰਾਂ ਦੀਆਂ ਦਰਖਾਸਤਾਂ ਠੀਕ ਸਨ ਪਰ ਪ੍ਰਸ਼ਾਸਨ ਨੇ ਜਾਣਬੁੱਝ ਕੇ ਰੱਦ ਕਰ ਦਿੱਤਾ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਭ ਕੁਝ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਸਿਰਫ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਇਕ ਤਰਫਾ ਚੋਣ ਜਿਤਾਉਣ ਦੀ ਮਨਸ਼ਾ ਨਾਲ ਕੀਤਾ ਗਿਆ ਹੈ। ਇਸ ਤਰ੍ਹਾਂ ਕਰ ਕੇ ਪ੍ਰਸ਼ਾਸਨ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਕਿ ਚੋਣ ਕਮਿਸ਼ਨ ਦੇ ਇਨ੍ਹਾਂ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜ਼ਿਲਾ ਮੋਗਾ ਪੁਰਜ਼ੋਰ ਸ਼ਬਦਾਂ 'ਚ ਮੰਗ ਕਰਦੀ ਹੈ ਕਿ ਇਨ੍ਹਾਂ ਨਗਰ ਨਿਗਮ ਬਾਘਾਪੁਰਾਣਾ, ਧਰਮਕੋਟ, ਫਤਿਹਗੜ੍ਹ ਪੰਜਤੂਰ ਦੀਆਂ ਮੌਜੂਦਾ ਚੋਣਾਂ ਕੈਂਸਲ ਕਰਵਾ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈਆਂ ਜਾਣ।
ਪਾਰਟੀ ਦਾ ਵਫਦ ਐੱਸ. ਐੱਸ. ਪੀ. ਨੂੰ ਵੀ ਮਿਲਿਆ
ਐਡਵੋਕੇਟ ਬਾਵਾ ਦੀ ਅਗਵਾਈ 'ਚ ਉਕਤ ਵਫਦ ਐੱਸ. ਐੱਸ. ਪੀ. ਮੋਗਾ ਨੂੰ ਮਿਲਿਆ ਅਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਕਿ ਬਾਘਾਪੁਰਾਣਾ ਦੀ ਪੁਲਸ ਦਾ ਰੋਲ 6 ਦੰਸਬਰ ਨੂੰ ਨਿੰਦਣਯੋਗ ਸੀ, ਕਿਉਂਕਿ ਉਥੇ ਮੌਜੂਦ ਪੁਲਸ ਅਫਸਰਾਂ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ 'ਚ ਸਹਾਈ ਹੋਣ ਦੀ ਬਜਾਏ ਕਥਿਤ ਗੁੰਡਾ ਅਨਸਰਾਂ ਦੀ ਮਦਦ ਕੀਤੀ ਅਤੇ ਜਿਸ ਕਾਰਨ ਬਾਘਾਪੁਰਾਣਾ ਦੇ ਉਮੀਦਵਾਰ ਚੋਣ ਕਮਿਸ਼ਨ ਕੋਲ ਆਪਣੇ ਪੇਪਰ ਸਮੇਂ ਸਿਰ ਦਾਖਲ ਕਰਨ 'ਚ ਅਸਫਲ ਰਹੇ। ਉਨ੍ਹਾਂ ਨੇ ਧਰਮਕੋਟ ਦੇ ਜੋ ਉਮੀਦਵਾਰ ਚੋਣ ਲੜ ਰਹੇ ਸਨ, ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ, ਜਿਨ੍ਹਾਂ ਡੀ. ਐੱਸ. ਪੀ. ਧਰਮਕੋਟ ਨੂੰ ਨਿਰਦੇਸ਼ ਕੀਤੇ ਕਿ ਉਹ ਬਿਨਾਂ ਪੱਖਪਾਤ ਦੇ ਇਹ ਚੋਣਾਂ ਕਰਵਾਉਣ।
ਕੰਗਾਲੀ 'ਚ ਨਿਗਮ ਦਾ ਆਟਾ ਗਿੱਲਾ 185 ਰੁਪਏ ਮਹਿੰਗੀ ਹੋਈ ਆਵਾਰਾ ਕੁੱਤਿਆਂ ਦੀ ਨਸਬੰਦੀ
NEXT STORY