ਲੁਧਿਆਣਾ (ਨਰਿੰਦਰ ਮਹਿੰਦਰੂ) : ਬੁੱਧਵਾਰ ਨੂੰ ਪਾਕਿ ਦੇ ਜੰਗੀ ਜਹਾਜ਼ਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਜਹਾਜ਼ ਕਰੈਸ਼ ਹੋਣ ਕਾਰਨ ਪਾਕਿ ਵਲੋਂ ਬੰਦੀ ਬਣਾਏ ਗਏ ਏਅਰ ਫੋਰਸ ਦੇ ਜਵਾਨ ਅਭਿਨੰਦਨ ਦੀ ਵਤਨ ਵਾਪਸੀ ਦੇ ਫੈਸਲੇ 'ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਹੈ। ਬੈਂਸ ਨੇ ਕਿਹਾ ਕਿ ਉਹ ਆਪਣੀ ਫੌਜ ਦੇ ਸੂਰਬੀਰ ਯੋਧੇ ਦਾ ਸਵਾਗਤ ਕਰਦੇ ਹਨ। ਨਾਲ ਹੀ ਬੈਂਸ ਨੇ ਕਿਹਾ ਕਿ ਉਨ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਭਿਨੰਦਨ ਚਾਹ ਪੀਂਦਿਆਂ ਦੀ ਇਕ ਵੀਡੀਓ ਵੀ ਦੇਖੀ ਸੀ, ਜਿਸ ਤੋਂ ਸਾਫ ਲੱਗਦਾ ਹੈ ਕਿ ਪਾਕਿ ਵਲੋਂ ਅਭਿਨੰਦਨ 'ਤੇ ਤਸ਼ੱਦਦ ਕੀਤਾ ਗਿਆ ਹੈ ਪਰ ਬਾਵਜੂਦ ਇਸ ਦੇ ਉਹ ਪਾਕਿ ਸਰਕਾਰ ਦਾ ਏਅਰ ਫੋਰਸ ਜਵਾਨ ਨੂੰ ਵਾਪਸ ਭੇਜਣ 'ਤੇ ਧੰਨਵਾਦ ਕਰਦੇ ਹਨ।
ਇਸ ਦੇ ਨਾਲ ਹੀ ਬੈਂਸ ਨੇ ਭਾਰਤ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਦੌਰਾਨ ਅੱਤਵਾਦੀਆਂ ਦੀ ਮੌਤਾਂ 'ਤੇ ਕੀਤੇ ਜਾ ਰਹੇ ਦਾਅਵੇ 'ਤੇ ਸਵਾਲੀਆ ਨਿਸ਼ਾਨ ਲਗਾਇਆ ਹੈ। ਬੈਂਸ ਨੇ ਕਿਹਾ ਕਿ ਏਅਰ ਸਟ੍ਰਾਈਕ ਦੀ ਗੱਲ ਤਾਂ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਭਾਰਤ ਸਰਕਾਰ ਵਲੋਂ 350 ਅੱਤਵਾਦੀਆਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ , ਇਸ 'ਤੇ ਸਬੂਤ ਪੇਸ਼ ਕਰਨੇ ਚਾਹੀਦੇ ਹਨ।
ਸਕਿਓਰਿਟੀ ਕਾਰਨ ਰੱਦ ਹੋਈ ਰਿਟ੍ਰੀਟ ਸੈਰੇਮਨੀ
NEXT STORY