ਬਠਿੰਡਾ(ਪਰਮਿੰਦਰ)-ਸਮੋਗ ਕਾਰਨ ਬਠਿੰਡਾ 'ਚ ਭੁੱਚੋ ਦੇ ਨਜ਼ਦੀਕ ਓਵਰਬ੍ਰਿਜ 'ਤੇ ਹੋਏ ਭਿਆਨਕ ਹਾਦਸੇ 'ਚ 10 ਮੌਤਾਂ ਤੋਂ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਹੁਣ ਵੀ ਵੱਖ-ਵੱਖ ਓਵਰਬ੍ਰਿਜਾਂ ਅਤੇ ਕੰਸਟਰੱਕਸ਼ਨ ਸਾਈਟਾਂ 'ਤੇ ਰਿਫਲੈਕਟਰ ਜਾਂ ਲਾਈਟਾਂ ਨਹੀਂ ਲਾਈਆਂ ਗਈਆਂ। ਸਮੋਗ ਦੀ ਸਥਿਤੀ ਹੁਣ ਵੀ ਵੈਸੇ ਹੀ ਬਣੀ ਹੋਈ ਹੈ, ਜਿਸ ਕਾਰਨ ਲਗਾਤਾਰ ਹਾਦਸੇ ਹੋ ਰਹੇ ਹਨ। ਡੱਬਵਾਲੀ ਰੋਡ 'ਤੇ ਅੰਡਰ ਕੰਸਟਰੱਕਸ਼ਨ ਓਵਰਬ੍ਰਿਜ 'ਤੇ ਵੀ ਰਾਤ ਇਕ ਕਾਰ ਦੇ ਟਕਰਾਉਣ ਨਾਲ 2 ਲੋਕਾਂ ਦੀ ਜਾਨ ਚਲੀ ਗਈ। ਉਕਤ ਪੁਲ ਕੋਲ ਵੀ ਕੋਈ ਰਿਫਲੈਕਟਰ ਜਾਂ ਲਾਈਟਾਂ ਨਹੀਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਚੱਲ ਰਹੇ ਕੰਮ ਬਾਰੇ ਪਤਾ ਨਹੀਂ ਚੱਲ ਸਕਿਆ ਤੇ ਉਨ੍ਹਾਂ ਦੀ ਕਾਰ ਪੁਲ ਨਾਲ ਟਕਰਾ ਗਈ। ਉਕਤ ਪੁਲ 'ਤੇ ਜੋ ਬੋਰਡ ਲਾਏ ਗਏ ਹਨ ਉਹ ਵੀ ਰਿਫਲੈਕਟਿੰਗ ਪੇਂਟ 'ਚ ਨਹੀਂ ਲਿਖੇ ਗਏ। ਇੰਨਾ ਹੀ ਨਹੀਂ ਇਸ ਪੁਲ 'ਤੇ ਲਾਈਟਾਂ ਦਾ ਵੀ ਪ੍ਰਬੰਧ ਨਹੀਂ ਹੈ, ਜਿਸ ਕਾਰਨ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਸੜਕਾਂ 'ਤੇ ਰੱਖੇ ਪੱਥਰ ਬਣ ਰਹੇ ਹਨ ਹਾਦਸਿਆਂ ਦਾ ਸਬੱਬ : ਬਠਿੰਡਾ-ਡੱਬਵਾਲੀ ਰੋਡ 'ਤੇ ਓਵਰਬ੍ਰਿਜ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਸਾਈਡ ਤੋਂ ਨਿਕਲਣ ਲਈ ਰਸਤੇ ਬਣਾਏ ਗਏ ਹਨ। ਪੁਲ ਦਾ ਕੰਮ ਸ਼ੁਰੂ ਹੁੰਦੇ ਹੀ ਉਥੇ ਵੱਡੇ-ਵੱਡੇ ਪੱਥਰ ਰੱਖ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ ਪਰ ਰਿਫਲੈਕਟਰ ਨਹੀਂ ਲਾਏ ਗਏ। ਇੰਨਾ ਹੀ ਨਹੀਂ ਬਠਿੰਡਾ-ਮਾਨਸਾ ਰੋਡ 'ਤੇ ਆਈ. ਟੀ. ਆਈ. ਚੌਕ ਵਾਲੇ ਓਵਰਬ੍ਰਿਜ 'ਤੇ ਵੀ ਡੱਬਵਾਲੀ ਨੂੰ ਜਾਣ ਵਾਲੀਆਂ ਸੜਕਾਂ ਨੂੰ ਵੱਡੇ ਪੱਥਰ ਰੱਖ ਕੇ ਬੰਦ ਕਰ ਦਿੱਤਾ ਗਿਆ ਹੈ ਪਰ ਉਥੇ ਵੀ ਕੋਈ ਰਿਫਲੈਕਟਰ ਨਹੀਂ ਲਾਇਆ ਗਿਆ। ਅਜਿਹੇ 'ਚ ਉਹ ਵੱਡੇ ਪੱਥਰ ਵਾਹਨ ਚਾਲਕਾਂ ਨੂੰ ਵਿਖਾਈ ਨਹੀਂ ਦਿੰਦੇ ਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਪਿਛਲੀ ਰਾਤ ਵੀ ਇਸ ਪ੍ਰਕਾਰ ਰਿਫਲੈਕਟਰ ਨਾ ਹੋਣ ਕਾਰਨ ਕਾਰ ਉਕਤ ਪੱਥਰਾਂ ਨਾਲ ਟਕਰਾ ਗਈ ਤੇ ਦੋ ਲੋਕਾਂ ਦੀ ਜਾਨ ਚਲੀ ਗਈ, ਜੇਕਰ ਪ੍ਰਸ਼ਾਸਨ ਨੇ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਸ ਦੇ ਨਤੀਜੇ ਹੋਰ ਵੀ ਘਾਤਕ ਹੋ ਸਕਦੇ ਹਨ।
ਸੜਕਾਂ ਨੂੰ ਪੁੱਟ ਕੇ ਸੁੱਟਣਾ ਵੀ ਖਤਰਨਾਕ : ਗ੍ਰੀਨ ਪੈਲੇਸ ਰੋਡ 'ਤੇ ਵੀ ਸੜਕ ਪੁੱਟ ਕੇ ਪਾਈਪ ਲਾਈਨ ਠੀਕ ਕੀਤੀ ਜਾ ਰਹੀ ਹੈ ਪਰ ਉਥੇ ਵੀ ਕੋਈ ਰਿਫਲੈਕਟਰ ਆਦਿ ਨਹੀਂ ਲਾਏ ਗਏ। ਸੰਘਣੀ ਸਮੋਗ ਕਾਰਨ ਉਥੇ ਕਿਸੇ ਵੀ ਵਕਤ ਹਾਦਸਾ ਹੋ ਸਕਦਾ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਕਿਸੇ ਵੀ ਜਗ੍ਹਾ ਸੜਕ ਪੁੱਟਣ ਜਾਂ ਕੰਸਟਰੱਕਸ਼ਨ ਦਾ ਕੰਮ ਕਰਦੇ ਸਮੇਂ ਉਥੇ ਰਿਫਲੈਕਟਰ ਜਾਂ ਲਾਈਟਾਂ ਜ਼ਰੂਰ ਲਾਈਆਂ ਜਾਣ ਤਾਂ ਕਿ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋ ਸਕੇ। ਬਠਿੰਡਾ-ਅੰਮ੍ਰਿਤਸਰ ਫੋਰਲੇਨ ਦਾ ਵੀ ਕਈ ਜਗ੍ਹਾ 'ਤੇ ਕੰਮ ਅਜੇ ਚੱਲ ਰਿਹਾ ਹੈ, ਜਿਸ ਕਾਰਨ ਜਗ੍ਹਾ-ਜਗ੍ਹਾ ਸੜਕ ਨੂੰ ਬੰਦ ਕੀਤਾ ਗਿਆ ਹੈ ਪਰ ਕੁਝ ਜਗ੍ਹਾ 'ਤੇ ਹੀ ਰਿਫਲੈਕਟਰ ਜਾਂ ਲਾਈਟਾਂ ਲਾਈਆਂ ਗਈਆਂ ਹਨ। ਰਿਫਲੈਕਟਰ ਨਾ ਹੋਣ ਕਾਰਨ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਵਿੱਤ ਮੰਤਰੀ ਕਹਿ ਚੁੱਕੇ ਹਨ ਪੁਲਾਂ ਦੀ ਜਾਂਚ ਕਰਵਾਉਣ ਦੀ ਗੱਲ : ਓਵਰਬ੍ਰਿਜਾਂ ਕਾਰਨ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਓਵਰਬ੍ਰਿਜਾਂ ਦੇ ਨਿਰਮਾਣ ਦੇ ਨਿਯਮਾਂ ਤੇ ਮਾਪਦੰਡਾਂ ਦੀ ਜਾਂਚ ਕਰਵਾਉਣ ਦੀ ਗੱਲ ਕਹਿ ਚੁੱਕੇ ਹਨ। ਬਠਿੰਡਾ ਵਾਸੀਆਂ ਨੇ ਉਨ੍ਹਾਂ ਨੂੰ ਪੁਲਾਂ 'ਤੇ ਹੋਣ ਵਾਲੇ ਹਾਦਸਿਆਂ ਸਬੰਧੀ ਸਵਾਲ ਕੀਤੇ ਸਨ, ਜਿਸ ਦੇ ਜਵਾਬ 'ਚ ਵਿੱਤ ਮੰਤਰੀ ਨੇ ਕਿਹਾ ਕਿ ਰਾਜ ਭਰ 'ਚ ਬਣ ਰਹੇ ਓਵਰਬ੍ਰਿਜਾਂ ਤੇ ਅੰਡਰਬ੍ਰਿਜਾਂ ਦੀ ਪੜਤਾਲ ਕਰਵਾਈ ਜਾਵੇਗੀ ਤਾਂ ਕਿ ਪੁਲਾਂ ਦੀ ਸੁਰੱਖਿਆ ਦਾ ਪਤਾ ਲੱਗ ਸਕੇ ਤੇ ਜੇਕਰ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਦੂਰ ਕੀਤਾ ਜਾ ਸਕੇ । 'ਪੁਲਾਂ ਤੇ ਸੜਕਾਂ 'ਤੇ ਹਾਦਸਿਆਂ ਨੂੰ ਰੋਕਣ ਲਈ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ। ਉਕਤ ਪੁਲ 'ਤੇ ਰਿਫਲੈਕਟਰ ਲੱਗੇ ਹੋਣ ਜਾਂ ਨਾ ਹੋਣ ਦੀ ਪੜਤਾਲ ਕੀਤੀ ਜਾ ਰਹੀ ਹੈ। ਹੋਰ ਜਗ੍ਹਾ 'ਤੇ ਰਿਫਲੈਕਟਰ ਤੇ ਲਾਈਟਾਂ ਲਾਈਆਂ ਜਾ ਰਹੀਆਂ ਹਨ ਤਾਂ ਕਿ ਹਾਦਸਿਆਂ ਨੂੰ ਰੋਕਿਆ ਜਾ ਸਕੇ।'
ਪਰਾਲੀ ਦੇ ਧੂੰਏਂ ਤੋਂ ਪ੍ਰੇਸ਼ਾਨ ਲੋਕਾਂ ਕੀਤਾ ਪ੍ਰਦਰਸ਼ਨ
NEXT STORY